ਅਰੁਣ ਗੋਗਲਾ ਬਣੇ ਭਾਵਾਧਸ ਦੇ ਜਿਲ੍ਹਾ ਪ੍ਰਧਾਨ
ਅਰੁਣ ਗੋਗਲਾ ਬਣੇ ਭਾਵਾਧਸ ਦੇ ਜਿਲ੍ਹਾ ਪ੍ਰਧਾਨ
Publish Date: Tue, 03 Mar 2026 07:41 PM (IST)
Updated Date: Wed, 04 Mar 2026 04:12 AM (IST)
ਫੋਟੋ ਨੰਬਰ- 29 ਵਿਸ਼ਾਲ, ਪੰਜਾਬੀ ਜਾਗਰਣ ਲੁਧਿਆਣਾ : ਭਗਵਾਨ ਵਾਲਮੀਕਿ ਧਰਮ ਸਮਾਜ ਭਾਰਤ ਦੇ ਮੁੱਖ ਸੰਚਾਲਕ ਵੀਰ ਸ੍ਰੇਸ਼ਠ ਸੰਜੀਵ ਗਿੱਲ ਵੱਲੋਂ ਬੀਤੇ ਦਿਨੀਂ ਭਾਵਾਧਸ ਦੇ ਜਨਰਲ ਇਜਲਾਸ ਵਿੱਚ ਵੱਡੇ ਪੱਧਰ ’ਤੇ ਨਿਯੁਕਤੀਆਂ ਕੀਤੀਆਂ ਗਈਆਂ। ਇਸ ਦੌਰਾਨ ਭਾਵਾਧਸ ਦੇ ਬਹੁਤ ਹੀ ਮਿਹਨਤੀ, ਯੋਗ ਤੇ ਨੌਜਵਾਨ ਆਗੂ ਅਰੁਣ ਗੋਗਲਾ ਨੂੰ ਫ਼ਿਰ ਤੋਂ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਭਾਵਾਧਸ ਦੀ ਸਮੁੱਚੀ ਟੀਮ ਵੱਲੋਂ ਅਰੁਣ ਗੋਗਲਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਰੁਣ ਗੋਗਲਾ ਨੇ ਆਪਣੀ ਇਸ ਨਿਯੁਕਤੀ ਲਈ ਸਭ ਤੋਂ ਪਹਿਲਾਂ ਭਾਵਾਧਸ ਦੇ ਮੁੱਖ ਸੰਚਾਲਕ ਵੀਰਸ਼੍ਰੇਸ਼ਠ ਸੰਜੀਵ ਗਿੱਲ ਅਤੇ ਸਮੁੱਚੀ ਭਾਵਾਧਸ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਤੇ ਭਾਵਾਧਸ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਭਾਵਾਧਸ ਨਾਲ ਜੋੜਨਗੇ।