ਸ਼ਾਤਰ ਚੋਰਾਂ ਨੇ ਸੀਏ ਦੇ ਦਫ਼ਤਰ ਨੂੰ ਬਣਾਇਆ ਨਿਸ਼ਾਨਾ
ਸ਼ਾਤਰ ਚੋਰਾਂ ਨੇ ਸੀਏ ਦੇ ਦਫਤਰ ਨੂੰ ਬਣਾਇਆ ਨਿਸ਼ਾਨਾ
Publish Date: Fri, 20 Mar 2026 07:39 PM (IST)
Updated Date: Fri, 20 Mar 2026 07:40 PM (IST)

- ਚਾਰ ਲੈਪਟਾਪ ਤੇ ਕੀਮਤੀ ਸਾਮਾਨ ’ਤੇ ਕੀਤਾ ਹੱਥ ਸਾਫ - ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸੀਏ (ਚਾਰਟੈਟ ਅਕਾਊਂਟੈਂਟ) ਦੇ ਦਫ਼ਤਰ ਦੇ ਅੰਦਰ ਦਾਖਲ ਹੋਏ ਚੋਰਾਂ ਨੇ ਚਾਰ ਲੈਪਟਾਪ, ਬਿਜਲੀ ਦੀਆਂ ਤਾਰਾਂ, ਕੀਮਤੀ ਟੂਟੀਆਂ ਅਤੇ ਏਸੀ ਦੀਆਂ ਕਾਪਰ ਤਾਰਾਂ ਚੋਰੀ ਕਰ ਲਈਆਂ। ਸ਼ਾਤਰ ਚੋਰਾਂ ਦੀ ਇਹ ਕਰਤੂਤ ਦਫ਼ਤਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਬਸੰਤ ਐਵਨਿਊ ਦੇ ਰਹਿਣ ਵਾਲੇ ਚਾਰਟੈਟ ਅਕਾਊਂਟੈਂਟ ਪ੍ਰਤੀਕ ਗੌਤਮ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪ੍ਰਤੀਕ ਗੌਤਮ ਨੇ ਦੱਸਿਆ ਕਿ ਉਹ ਸ਼ਹੀਦ ਭਗਤ ਸਿੰਘ ਨਗਰ ਦੇ ਡੀ 345 ਵਿੱਚ ਆਪਣਾ ਦਫ਼ਤਰ ਚਲਾਉਂਦੇ ਹਨ। ਬੀਤੇ ਦਿਨ-ਰਾਤ ਵੇਲੇ ਉਹ ਦਫ਼ਤਰ ਬੰਦ ਕਰ ਕੇ ਘਰ ਚਲੇ ਗਏ। ਅਗਲੇ ਦਿਨ ਸਵੇਰੇ ਜਦੋਂ ਉਹ ਦਫ਼ਤਰ ਆਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਦਫ਼ਤਰ ਦੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਦਫ਼ਤਰ ’ਚੋਂ ਕੁੱਲ ਚਾਰ ਲੈਪਟਾਪ, ਬਿਜਲੀ ਦੀਆਂ ਤਾਰਾਂ, ਸ਼ੈਂਕ ਦੀਆਂ ਟੂਟੀਆਂ, ਏਸੀ ਦੀਆਂ ਕਾਪਰ ਪਾਈਪਾਂ ਅਤੇ ਤਾਰਾਂ ਚੋਰੀ ਹੋ ਚੁੱਕੀਆਂ ਸਨ। ਪ੍ਰਤੀਕ ਨੇ ਜਦੋਂ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਸਾਰਾ ਮਾਜਰਾ ਸਾਫ ਹੋ ਗਿਆ। ਪ੍ਰਤੀਕ ਨੇ ਦੱਸਿਆ ਕਿ ਬੀਤੀ ਦੇਰ ਦੋ ਨੌਜਵਾਨ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਆਏ। ਉਨ੍ਹਾਂ ’ਚੋਂ ਇੱਕ ਬੜੇ ਹੀ ਸ਼ਾਤਰ ਤਰੀਕੇ ਨਾਲ ਦਫ਼ਤਰ ਦੇ ਅੰਦਰ ਦਾਖਲ ਹੋ ਗਿਆ। ਮੁਲਜ਼ਮ ਤਕਰੀਬਨ ਅੱਧੇ ਘੰਟੇ ਤੱਕ ਦਫ਼ਤਰ ਦੇ ਅੰਦਰ ਰਿਹਾ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਸਾਥੀ ਨਾਲ ਰਫੂ ਚੱਕਰ ਹੋ ਗਿਆ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬਦਮਾਸ਼ਾਂ ਦੀ ਸ਼ਨਾਖਤ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।