ਹਥਿਆਰ ਬੰਦ ਬਦਮਾਸ਼ਾਂ ਨੇ ਕਾਰ ਸਵਾਰਾਂ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼
ਹਥਿਆਰ ਬੰਦ ਬਦਮਾਸ਼ਾਂ ਨੇ ਕਾਰ ਸਵਾਰਾਂ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼
Publish Date: Sat, 03 Jan 2026 08:04 PM (IST)
Updated Date: Sat, 03 Jan 2026 08:05 PM (IST)

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਪਿੰਡ ਭਾਮੀਆ ਖੁਰਦ ਸਰਕਾਰੀ ਸਕੂਲ ਦੇ ਨਜ਼ਦੀਕ ਕੁੱਝ ਹਥਿਆਰ ਬੰਦ ਬਦਮਾਸ਼ਾਂ ਨੇ ਕਾਰ ਸਵਾਰ ਦੋ ਭਰਾਵਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੁਲਜ਼ਮ ਵਾਰਦਾਤ ਅੰਜਾਮ ਦੇਣ ਵਿੱਚ ਕਾਮਯਾਬ ਨਾ ਹੋ ਸਕੇ, ਪਰ ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਜੀਕੇ ਸਟੇਟ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਸੰਨੀ ਬਾਂਸਲ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਵਾਰਦਾਤ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਸਨੀ ਬਾਂਸਲ ਮੁਤਾਬਕ ਵਾਰਦਾਤ ਵਾਲੀ ਸ਼ਾਮ ਉਹ ਆਪਣੇ ਛੋਟੇ ਭਰਾ ਰੋਹਿਤ ਬਾਂਸਲ ਨਾਲ ਆਪਣੀ ਦੁਕਾਨ ਬੰਦ ਕਰਕੇ ਕਾਰ ਰਾਹੀਂ ਆਪਣੇ ਘਰ ਵੱਲ ਵਾਪਸ ਆ ਰਹੇ ਸਨ। ਇਸ ਦੌਰਾਨ ਜਦ ਉਹ ਪਿੰਡ ਭਾਮੀਆ ਖੁਰਦ ਸਰਕਾਰੀ ਸਕੂਲ ਕੋਲੋਂ ਲੰਘ ਰਹੇ ਸਨ ,ਤਾਂ ਮੰਦਰ ਦੇ ਨਜ਼ਦੀਕ ਮੋੜ ਤੇ ਹੌਲੀ ਹੋਣ ’ਤੇ ਚਾਰ ਪੰਜ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨੇ ਉਹਨਾਂ ਨੂੰ ਲੁੱਟ ਦੀ ਨੀਅਤ ਨਾਲ ਸੜਕ ਤੇ ਘੇਰਨ ਦੀ ਕੋਸ਼ਿਸ਼ ਕੀਤੀ। ਸਨੀ ਬਾਂਸਲ ਮੁਤਾਬਕ ਉਕਤ ਹਥਿਆਰ ਬੰਦਾ ਦੀ ਮਨਸ਼ਾ ਭਾਂਪ ਕੇ ਉਸ ਨੇ ਰੋਕਣ ਦੀ ਥਾਂ ਕਾਰ ਭਜਾ ਲਈ ਅਤੇ ਮੌਕੇ ਤੋਂ ਬਚ ਨਿਕਲਿਆ, ਪਰ ਇਸ ਦੌਰਾਨ ਉਸ ਨੂੰ ਆਪਣੇ ਪਿੱਛੇ ਇੱਕ ਤਮਾਕੇ ਦੀ ਆਵਾਜ਼ ਸੁਣੀ। ਮੁੱਦਾ ਹੀ ਨੇ ਖਦਸ਼ਾ ਜਾਹਿਰ ਕੀਤਾ ਕਿ ਉਕਤ ਬਦਮਾਸ਼ਾਂ ਨੇ ਉਹਨਾਂ ਉੱਪਰ ਫਾਇਰ ਕੀਤਾ ਸੀ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਸਾਹਿਬ ਸਿੰਘ ਮੁਤਾਬਕ ਸੰਨੀ ਬੰਸਲ ਦੇ ਬਿਆਨ ਉੱਪਰ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਆਸ ਪਾਸ ਲੱਗੇ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।