ਮਾਮੂਲੀ ਵਿਵਾਦ ਮਗਰੋਂ ਹਥਿਆਰਬੰਦਾਂ ਨੇ ਨੌਜਵਾਨ ਉਪਰ ਕੀਤਾ ਹਮਲਾ
ਮਾਮੂਲੀ ਵਿਵਾਦ ਮਗਰੋਂ ਹਥਿਆਰਬੰਦਾਂ ਨੇ ਨੌਜਵਾਨ ਉਪਰ ਕੀਤਾ ਹਮਲਾ
Publish Date: Thu, 19 Mar 2026 07:46 PM (IST)
Updated Date: Fri, 20 Mar 2026 04:16 AM (IST)

* ਮੋਟਰਸਾਈਕਲ ਤੇਜ਼ ਚਲਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮੋਟਰਸਾਈਕਲ ਤੇਜ਼ ਚਲਾਉਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਮਗਰੋਂ ਕੁਝ ਹਥਿਆਰਬੰਦਾਂ ਨੇ ਫਾਸਟ ਫੂਡ ਦਾ ਕੰਮ ਕਰਨ ਵਾਲੇ ਵਿਅਕਤੀ ਉੱਪਰ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਪ੍ਰਤਾਪ ਸਿੰਘ ਵਾਲਾ ਹੰਬੜਾ ਵਾਸੀ ਚੌਹਾਨ ਸਿੰਘ ਦੇ ਬਿਆਨ ਉੱਪਰ ਸਾਹਿਬ ਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਚੌਹਾਨ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਗਰੀਨ ਇਨਕਲੇਵ ਵਾਰਨਹਾੜਾ ਆਪਣੀ ਫਾਸਟ ਫੂਡ ਦੀ ਦੁਕਾਨ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੀ ਦੁਕਾਨ ਉਪਰ ਆਏ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਉਸ ਉੱਪਰ ਹਮਲਾ ਕਰ ਕੇ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਮੁਤਾਬਕ ਹਮਲਾਵਰਾਂ ਨਾਲ ਆਏ ਸਾਹਿਬ ਨਾਮ ਦੇ ਲੜਕੇ ਨੇ ਉਨਾਂ ਨੂੰ ਆਪਣੇ ਨਾਲ ਲਿਆਂਦਾ ਤੇ ਹਮਲਾਵਰਾਂ ਨੂੰ ਮੁਦਈ ਦੀ ਪਛਾਣ ਦੱਸ ਕੇ ਕੁੱਟਮਾਰ ਕਰਵਾਈ। ਪੀੜਤ ਮੁਤਾਬਕ ਜਦ ਉਹ ਸਵੇਰ ਵੇਲੇ ਆਪਣੀ ਦੁਕਾਨ ’ਤੇ ਆ ਰਿਹਾ ਸੀ ਤਾਂ ਉਸ ਦੇ ਘਰ ਕੋਲ ਵੀ ਉਕਤ ਨੌਜਵਾਨ ਉਸ ਵਿੱਚ ਮੋਟਰਸਾਈਕਲ ਮਾਰਨ ਲੱਗਾ ਤੇ ਪੀੜਤ ਨੇ ਉਸ ਨੂੰ ਮੋਟਰਸਾਈਕਲ ਹੌਲੀ ਚਲਾਉਣ ਲਈ ਕਿਹਾ ਸੀ। ਇਸ ਗੱਲ ਦੀ ਰੰਜਿਸ਼ ਨੂੰ ਲੈ ਕੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਉੱਪਰ ਹਮਲਾ ਕੀਤਾ।