ਕੇਂਦਰ ਸਰਕਾਰ ਨੂੰ ਟੈਕਸੀਆਂ ਲਈ ਵੀ 3 ਹਜ਼ਾਰ ਰੁਪਏ ਵਾਲਾ ਪਾਸ ਜਾਰੀ ਕਰਨ ਦੀ ਅਪੀਲ
ਕੇਂਦਰ ਸਰਕਾਰ ਨੂੰ ਪ੍ਰਾਈਵੇਟ ਗੱਡੀਆਂ ਵਾਂਗ ਟੈਕਸੀਆਂ ਲਈ ਵੀ 3 ਹਜਾਰ ਰੁਪਏ ਵਾਲਾ ਪਾਸ ਜਾਰੀ ਕਰਨ ਦੀ ਅਪੀਲ
Publish Date: Sun, 08 Mar 2026 06:53 PM (IST)
Updated Date: Mon, 09 Mar 2026 04:10 AM (IST)

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਬੱਸ ਐਂਡ ਕਾਰ ਕਨਫੈਡਰੇਸ਼ਨ ਆਫ਼ ਇੰਡੀਆ (ਬੌਸੀ) ਦੇ ਆਗੂ ਜੈਦੀਪ ਸਿੰਘ ਅਤੇ ਸ਼ਰਨਜੀਤ ਸਿੰਘ ਕਲਸੀ ਨੇ ਮੰਗ ਕੀਤੀ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਗੱਡੀਆਂ ਨੂੰ ਪਾਸ ਜਾਰੀ ਕੀਤੇ ਗਏ ਹਨ। ਜਿਸ ਤਹਿਤ 3000 ਰੁਪਏ ਵਿੱਚ 200 ਟ੍ਰਿਪ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਟੈਕਸੀ ਗੱਡੀਆਂ ਨੂੰ ਵੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਟੈਕਸੀ ਗੱਡੀਆਂ ਤੇ ਕਮਰਸ਼ੀਅਲ ਗੱਡੀਆਂ ਨੂੰ ਵੀ ਕੇਂਦਰ ਸਰਕਾਰ ਵੱਲੋਂ ਇਹ ਪਾਸ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਬੱਸ ਐਂਡ ਕਾਰ ਕਨਫੈਡਰੇਸ਼ਨ ਆਫ਼ ਇੰਡੀਆ ਦੀ ਦਿੱਲੀ ਮੀਟਿੰਗ ਦੌਰਾਨ ਦੇਸ਼ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਸੁਣਿਆ ਉਨ੍ਹਾਂ ਦਾ ਕਹਿਣਾ ਸੀ ਕਿ ਟੂਰਿਸਟ ਗੱਡੀਆਂ ਵਾਲੇ ਬਿਜ਼ਨੈਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ,ਕਿਉਂਕਿ ਜੇ ਟੂਰਿਸਟ ਗੱਡੀਆਂ ਬਿਜ਼ਨੈਸ ਕਰ ਰਹੀਆਂ ਹਨ, ਤਾਂ ਉਹ ਆਪਣੇ ਰਾਜ ਨੂੰ ਟੈਕਸ ਅਲੱਗ ਅਤੇ ਕੇਂਦਰ ਸਰਕਾਰ ਵੱਲੋਂ ਜ਼ਾਰੀ ਨੋਟੀਫਿਕੇਸ਼ਨ ਜੀਐਸਆਰ 166 ਈ 2021, ਜੀਐਸਆਰ 302 ਈ 2023, ਜੀਐਸਆਰ 131 ਈ 2026 ਇਨ੍ਹਾਂ ਨੋਟੀਫਿਕੇਸ਼ਨਾ ਰਾਹੀ ਟੈਕਸ ਵੀ ਅਦਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਟੋਲ ਟੈਕਸ ਦਾ ਮਕਸਦ ਇਹ ਨਹੀਂ ਕਿ ਤੁਸੀਂ ਪ੍ਰਾਈਵੇਟ ਗੱਡੀਆਂ ਨੂੰ ਪਾਸ ਜ਼ਾਰੀ ਕੀਤਾ ਹੈ, ਉੱਥੇ ਹੀ ਇੱਕ ਟੈਕਸ ਚੋਰ ਮਾਫੀਆ ਖੜ੍ਹਾ ਕਰ ਦਿੱਤਾ ਹੈ। ਜੋ ਕੀ ਇਹਨਾਂ ਟੋਲ ਟੈਕਸਾਂ ਦੀ ਆੜ ਵਿੱਚ ਜਿੱਥੇ ਆਪਣੇ ਸੂਬੇ ਤੋਂ ਲੈ ਕੇ ਦੂਜੇ ਸੂਬਿਆਂ ਦਾ ਵੀ ਟੈਕਸ ਚੋਰੀ ਕਰ ਰਹੇ ਹਨ। ਉੱਥੇ ਹੀ ਉੜੀਸਾ ਸਰਕਾਰ ਦੀ ਨੋਟੀਫਿਕੇਸ਼ਨ 2021 ਟਰਾਂਸਪੋਰਟ ਵਿਭਾਗ ਉੜੀਸਾ ਉਹ ਨੋਟੀਫਿਕੇਸ਼ਨ ਪੂਰੇ ਇੰਡੀਆ ਵਿੱਚ ਲਾਗੂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੈਕਸੀ ਚਾਲਕਾਂ ਤੇ ਮਾਲਕਾਂ ਨੂੰ ਇੱਕ ਵੱਡੀ ਰਾਹਤ ਮਿਲੇਗੀ ਅਤੇ ਆਪਣਾਂ ਕੰਮ ਪੂਰੀ ਇਮਾਨਦਾਰੀ ਨਾਲ ਕਰਨਗੇ।