ਅਨੂਸ਼ਾ ਚੇਰੁਕੁਰੀ ਨੇ ਰਾਸ਼ਟਰੀ ਕਾਨਫਰੰਸ ਵਿੱਚ ਇਨਾਮ ਜਿੱਤਿਆ
ਅਨੂਸ਼ਾ ਚੇਰੁਕੁਰੀ ਨੇ ਰਾਸ਼ਟਰੀ ਕਾਨਫਰੰਸ ਵਿੱਚ ਇਨਾਮ ਜਿੱਤਿਆ
Publish Date: Tue, 03 Mar 2026 07:02 PM (IST)
Updated Date: Wed, 04 Mar 2026 04:09 AM (IST)

ਫੋਟੋ ਨੰਬਰ-13 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿੱਚ ਪੀਐੱਚਡੀ ਦੀ ਖੋਜਾਰਥੀ ਅਨੂਸ਼ਾ ਚੇਰੁਕੁਰੀ ਨੇ ਬੀਤੇ ਦਿਨੀਂ ਭੋਜਨ ਪ੍ਰੋਸੈਸਿੰਗ ਅਤੇ ਉਦਯੋਗ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਕੁੰਡਲੀ ਦੇ ਭੋਜਨ ਤਕਨਾਲੋਜੀ ਸਿਖਲਾਈ ਅਤੇ ਪ੍ਰਬੰਧਨ ਬਾਰੇ ਰਾਸ਼ਟਰੀ ਸੰਸਥਾਨ ਵਿਖੇ ਹੋਈ ਰਾਸ਼ਟਰੀ ਕਾਨਫਰੰਸ ਵਿੱਚ ਇਨਾਮ ਜਿੱਤਿਆ। ਇਸ ਖੋਜਾਰਥੀ ਨੂੰ ਸਰਵਤੋਮ ਪੇਪਰ ਪੇਸ਼ਕਾਰੀ ਲਈ ਇਹ ਇਨਾਮ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਕੌਮਾਂਤਰੀ ਕਾਨਫਰੰਸ ਸਥਿਰ ਸਿਹਤਮੰਦ ਖੁਰਾਕ ਬਾਰੇ ਅਗਲੀ ਪੀੜੀ ਦੇ ਨਜ਼ਰੀਏ ਉੱਪਰ ਵਿਚਾਰ-ਚਰਚਾ ਲਈ ਕਰਵਾਈ ਗਈ ਸੀ। ਇੱਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਅਨੂਸ਼ਾ ਨੇ ਆਪਣੀ ਖੋਜ ਡਾ. ਰੇਣੂਕਾ ਅਗਰਵਾਲ ਦੀ ਨਿਗਰਾਨੀ ਹੇਠ ਜਾਰੀ ਰੱਖੀ ਹੋਈ ਹੈ। ਉਨਾਂ ਦੀ ਖੋਜ ਦਾ ਸਿਰਲੇਖ ਪੌਦਾ ਅਧਾਰਿਤ ਭੋਜਨ ਅਤੇ ਬਦਲਵੀਂ ਪੋ੍ਰਟੀਨ ਲਈ ਨਵੀਆਂ ਤਕਨਾਲੋਜੀਆਂ ਉਪਰ ਕੇਂਦਰਿਤ ਹੈ। ਇਸੇ ਦੇ ਅਧਾਰ ਤੇ ਅਨੂਸ਼ਾ ਨੇ ਆਪਣੀ ਪੇਪਰ ਪੇਸ਼ਕਾਰੀ ਦਿੱਤੀ ਜਿਸ ਨੂੰ ਕਾਨਫਰੰਸ ਵਿੱਚ ਸਰਵੋਤਮ ਇਨਾਮ ਦੇ ਯੋਗ ਸਮਝਿਆ ਗਿਆ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸਮੇਤ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਅਨੂਸ਼ਾ ਅਤੇ ਡਾ. ਰੇਣੂਕਾ ਅਗਰਵਾਲ ਨੂੰ ਇਸ ਪ੍ਰਾਪਤੀ ਲਈ ਮੁਬਾਰਕਵਾਦ ਦਿੱਤੀ।