ਏਐੱਨਓ ਪਰਮਬੀਰ ਸਿੰਘ ਨੂੰ ਮਿਲਿਆ ਪ੍ਰਸ਼ੰਸਾ ਪੱਤਰ
ਏਐਨਓ ਪਰਮਬੀਰ ਸਿੰਘ ਨੂੰ ਮਿਲਿਆ ਪ੍ਰਸੰਸਾ ਪੱਤਰ
Publish Date: Fri, 20 Feb 2026 06:27 PM (IST)
Updated Date: Fri, 20 Feb 2026 06:30 PM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਦੇ ਐੱਨਸੀਸੀ ਏਅਰ ਵਿੰਗ ਇੰਚਾਰਜ ਏਐੱਨਓ ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਯੂਨਿਟ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ। ਜਾਣਕਾਰੀ ਸਾਂਝਾ ਕਰਦਿਆਂ ਸਕੂਲ ਪ੍ਰਿੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਸਾਲ 1989 ਤੋਂ ਏਅਰ ਵਿੰਗ ਜੂਨੀਅਰ ਕੈਡਿਟਾਂ ਲਈ ਚੱਲ ਰਹੀ ਹੈ। ਜਿਸ ਵਿੱਚ ਸਕੂਲ ਦੇ ਕੈਡਿਟ ਅਤੇ ਮੌਜੂਦਾ ਐੱਨਸੀਸੀ ਇੰਚਾਰਜ ਏਐੱਨਓ ਫਸਟ ਅਫ਼ਸਰ ਪਰਮਬੀਰ ਸਿੰਘ ਸਾਲ ਦਰ ਸਾਲ ਹੀ ਵਧੀਆ ਤੋਂ ਵਧੀਆ ਪ੍ਰਾਪਤੀਆਂ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਉਹ ਨੰਬਰ 4 ਪੰਜਾਬ ਏਅਰ ਸੁਕਾਡਰਨ ਐੱਨਸੀਸੀ ਲੁਧਿਆਣਾ ਦੇ ਵਧੀਆ ਕਾਰਗੁਜ਼ਾਰੀ ਵਾਲੇ ਏਐੱਨਓ ਹੋਣ ਦਾ ਮਾਣ ਹਾਸਲ ਕਰ ਰਹੇ ਹਨ। ਇਸ ਦੇ ਨਾਲ ਹੀ ਪਿਛਲੇ ਸਾਲ ਡਾਇਰੈਕਟਰ ਜਨਰਲ ਐੱਨਸੀਸੀ ਨਵੀਂ ਦਿੱਲੀ ਤੋਂ ਵੀ ਸਕੂਲ ਨੂੰ ਐੱਨਸੀਸੀ ਸਬੰਧੀ ਕਿਰਿਆਵਾਂ ਦੇ ਲਈ ਮਾਣ ਪੱਤਰ ਪ੍ਰਾਪਤ ਹੋਇਆ ਹੈ। ਇਸ ਸਾਲ 2025-26 ਲਈ ਸਕੂਲ ਦੇ ਏਐੱਨਓ ਪਰਮਬੀਰ ਸਿੰਘ ਨੂੰ ਯੂਨਿਟ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ, ਜੋ ਕਿ ਯੂਨਿਟ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਬੀਐੱਸ ਗਿੱਲ ਵੱਲੋਂ ਭੇਟ ਕੀਤਾ ਗਿਆ। ਇਹ ਪ੍ਰਸ਼ੰਸਾ ਪੱਤਰ ਉਨ੍ਹਾਂ ਨੂੰ ਵਧੀਆ ਕਾਰਗੁਜ਼ਾਰੀ ਅਤੇ ਐੱਨਸੀਸੀ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਪ੍ਰਦਾਨ ਕੀਤਾ ਗਿਆ ਹੈ। ਧਰਮਬੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਸਕੂਲ ਹਮੇਸ਼ਾ ਐੱਨਸੀਸੀ ਦੀਆਂ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਹੇਗਾ ਅਤੇ ਦੇਸ਼ ਸੇਵਾ ਦੇ ਕੰਮਾਂ ਦੇ ਵਿੱਚ ਮੂਹਰੇ ਹੋ ਕੇ ਕੰਮ ਕਰੇਗਾ।