ਸੰਸਥਾ ਵੱਲੋਂ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਦੇ ਨਾਵਾਂ ਦਾ ਐਲਾਨ
ਸੰਸਥਾ ਵੱਲੋਂ ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਦੇ ਨਾਵਾਂ ਦਾ ਐਲਾਨ
Publish Date: Fri, 27 Feb 2026 07:43 PM (IST)
Updated Date: Sat, 28 Feb 2026 04:07 AM (IST)

ਪ੍ਰਬੰਧਕਾਂ ਵੱਲੋਂ ਦਿੱਤੇ ਜਾ ਰਹੇ ਹਨ ਸੱਦਾ ਪੱਤਰ, ਜੰਞ ਘਰ ਪ੍ਰਤਾਪ ਨਗਰ ਵਿਖੇ ਕਰਵਾਇਆ ਜਾ ਰਿਹੈ ਸਮਾਗਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਅੱਠ ਮਾਰਚ ਨੂੰ ਮਹਿਲਾ ਦਿਵਸ ਮੌਕੇ ਜੰਞ ਘਰ ਪ੍ਰਤਾਪ ਨਗਰ ਵਿਖੇ ਸ਼ਾਮ 3 ਵਜੇ ਤੋਂ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਦੱਸਿਆ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜ ਸਖਸ਼ੀਅਤਾਂ ਨੂੰ ਸਨਮਾਨ ਸਰਬੋਤਮ ਮਹਿਲਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ’ਚ ਮਨੀਸ਼ਾ ਕਪੂਰ ਜ਼ਿਲ੍ਹਾ ਪ੍ਰਧਾਨ ਸੀਡੀਪੀਓ, ਦਵਿੰਦਰ ਕੌਰ, ਸਤਵੰਤ ਕੌਰ ਐਸਐੱਚਓ, ਅਵਨੀਤ ਕੌਰ ਬੀਪੀਈਓ ਤੇ ਹਰਪ੍ਰੀਤ ਕੌਰ ਸ਼ਾਮਲ ਹਨ, ਜਦਕਿ ਮੁੱਖ ਮਹਿਮਾਨ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਐੱਮਐੱਲਏ ਕੁਲਵੰਤ ਸਿੰਘ ਸਿੱਧੂ, ਟਹਿਲ ਸਿੰਘ ਬਰਾੜ, ਬੀਬੀ ਕਮਲਜੀਤ ਕੌਰ ਬਰਾੜ ਰਵੀਨਾ ਅਸਟ੍ਰੇਲੀਆ ਹੋਣਗੇ। ਇਸ ਮੌਕੇ ਸੱਭਿਆਚਾਰ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ’ਚ ਸੱਦਾ ਪੱਤਰ ਭੇਜਣ ਦਾ ਸਿਲਸਲਾ ਜਾਰੀ ਹੈ। ਭੁਪਿੰਦਰ ਸਿੰਘ ਰਾਜੜ, ਆਕਾਸ਼ ਵਰਮਾ, ਸਾਗਰ ਤੁਲੀ, ਕਰਮਜੀਤ, ਪੁਖਰਾਜ ਖਾਸ ਤੌਰ ਤੇ ਤਿਆਰੀਆਂ ਵਿੱਚ ਲੱਗੇ ਹੋਏ ਹਨ। ਸਹਿਯੋਗ ਦੇਣ ਲਈ ਉਨ੍ਹਾਂ ਬਰਾੜ ਪਰਿਵਾਰ ਕੈਨੇਡਾ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜੋ ਪੰਜਾਬੀ ਬੱਚਿਆਂ ਦੀ ਨੌਕਰੀ ਲਈ ਵੱਧ ਤੋ ਵੱਧ ਮਦਦ ਕਰਦੇ ਹਨ। ਇਸ ਮੌਕੇ ਬੀਬੀ ਕੁਲਵਿੰਦਰ ਕੌਰ, ਬਲਜੀਤ ਕੌਰ, ਅਵਨੀਤ ਕੌਰ ਪ੍ਰੀਤੀ, ਗੈਵੀ ਬਿਰਦੀ, ਹਰਜੀ ਕੌਰ ਵੱਲੋ ਵੀ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।