ਸਕੂਟਰ ਮਾਰਕੀਟ ਨੇ ਲੰਗਰ ਲਗਾਇਆ
ਸਕੂਟਰ ਮਾਰਕੀਟ ਵੱਲੋਂ ਲੰਗਰ ਲਗਾਇਆ ਗਿਆ
Publish Date: Wed, 18 Feb 2026 07:23 PM (IST)
Updated Date: Thu, 19 Feb 2026 04:09 AM (IST)
ਫੋਟੋ ਨੰਬਰ-23 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਮਹਾ ਸ਼ਿਵਰਾਤਰੀ ਤਿਉਹਾਰ ਨੂੰ ਮੁੱਖ ਰੱਖਦਿਆਂ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ਵਿਖੇ ਪੂੜੀਆਂ-ਛੋਲਿਆਂ ਦਾ ਲੰਗਰ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸਕੂਟਰ ਮਾਰਕੀਟ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਅਤੇ ਬਰਜਿੰਦਰ ਸਿੰਘ ਚੇਅਰਮੈਨ ਨੇ ਲੰਗਰ ਦਾ ਉਦਘਾਟਨ ਕੀਤਾ। ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਸਾਨੂੰ ਇਤਿਹਾਸਕ ਦਿਨ ਅਤੇ ਵੱਡੇ ਤਿਉਹਾਰ ਰਲ ਮਿਲਕੇ ਮਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਉੱਥੇ ਜਾਤਪਾਤ ਦੇ ਭੇਦਭਾਵ ਖਤਮ ਹੁੰਦੇ ਹਨ ਅਤੇ ਆਪਸੀ ਪ੍ਰੇਮ ਪਿਆਰ ਵਿੱਚ ਵਾਧਾ ਹੁੰਦਾ ਹੈ। ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਧਾਰਮਿਕ ਦਿਹਾੜਿਆਂ ਤੇ ਇਹ ਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ।ਇਸ ਮੌਕੇ ਤਰੁਣ ਅਰੋੜਾ ਧੁੰਨਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਿੰਸ ਸਾਹਿਲ, ਵਿਕਾਸ ਗਾਬਾ, ਜੋਤੀ ਕੁਮਾਰ, ਨਵਜੋਤ ਰੰਧਾਵਾ, ਰਜੇਸ਼ ਮਠਾੜੂ, ਸਤਨਾਮ ਸਿੰਘ ਅਤੇ ਹਰਜਿੰਦਰ ਪਾਲ ਸਿੰਘ ਵੀ ਹਾਜ਼ਰ ਸਨ।