ਈਸਾਪੁਰ ਵਿਖੇ ਲੋੜਵੰਦ ਲੜਕੀ ਦੇ ਕਰਵਾਏ ਅਨੰਦ ਕਾਰਜ
ਈਸਾਪੁਰ ਵਿਖੇ ਲੋੜਵੰਦ ਲੜਕੀ ਦੇ ਕਰਵਾਏ ਅਨੰਦ ਕਾਰਜ,
Publish Date: Mon, 01 Jun 2026 06:40 PM (IST)
Updated Date: Tue, 02 Jun 2026 04:07 AM (IST)

ਨੇਕ ਕਾਰਜ ’ਚ ਯੋਗਦਾਨ ਲਈ ਸੰਗਤਾਂ ਦਾ ਧੰਨਵਾਦ : ਬਾਬਾ ਬੂਟਾ ਸਿੰਘ ਈਸਾਪੁਰ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਨਜ਼ਦੀਕੀ ਪਿੰਡ ਈਸਾਪੁਰ ਵਿਖੇ ਉੱਘੇ ਸਮਾਜ ਸੇਵੀ ਅਤੇ ਕਥਾਵਾਚਕ ਬਾਬਾ ਬੂਟਾ ਸਿੰਘ ਈਸਾਪੁਰ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਲੋੜਵੰਦ ਲੜਕੀ ਦੇ ਅਨੰਦ ਕਾਰਜ ਕਰਵਾਏ ਗਏ। ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਬੂਟਾ ਸਿੰਘ ਈਸਾਪੁਰ ਵਾਲਿਆਂ ਨੇ ਦੱਸਿਆ ਕਿ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਯਾਦ ਵਿੱਚ ਬੇਬੇ ਨਾਨਕੀ ਸਮਾਜ ਸੇਵਾ ਸੁਸਾਇਟੀ , ਸਮੂਹ ਨੌਜਵਾਨ ਸਭਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਈਸਾਪੁਰ ਅਤੇ ਐਨ.ਆਰ.ਆਈ. ਵੀਰਾਂ ਦੇ ਵੱਡੇ ਸਹਿਯੋਗ ਨਾਲ ਹਰ ਸਾਲ ਲੋੜਵੰਦ ਧੀਆਂ ਦੇ ਵਿਆਹ ਕਾਰਜ ਕਰਵਾਏ ਜਾਂਦੇ ਹਨ ਜੋ ਇਸ ਵਾਰ ਵੀ ਪਿੰਡ ਈਸਾਪੁਰ ਵਿਖੇ ਅਨੰਦ ਕਾਰਜ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ *ਬੇਟੀ ਬਚਾਓ -ਬੇਟੀ ਪੜ੍ਹਾਓ*ਮੁਹਿੰਮ ਤਹਿਤ ਜਿੱਥੇ ਬੇਟੀਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਸਹਿਯੋਗ ਦਿੰਦਿਆ ਉੱਚ ਸਿੱਖਿਆ ਹਾਸਲ ਕਰਨ ਲਈ ਹੰਭਲਾ ਮਾਰਿਆ ਜਾਂਦਾ ਹੈ,ਉੱਥੇ ਹੀ ਲੋੜਵੰਦ ਧੀਆਂ ਦੇ ਵਿਆਹ ਕਾਰਜ ਪੰਜਾਬ ਭਰ ਵਿੱਚ ਹੀ ਨਹੀਂ ਪੰਜਾਬ ਤੋਂ ਬਾਹਰ ਵੀ ਵੱਖ-ਵੱਖ ਥਾਵਾਂ ਤੇ ਸਾਲ ਭਰ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸਮੇਂ ਦੌਰਾਨ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਮੈਡੀਕਲ ਚੈੱਕ ਅਪ ਕੈਂਪ ਫਰੀ ਲਗਾਏ ਜਾਂਦੇ ਹਨ ਅਤੇ ਸਾਰਾ ਸਾਲ ਲੰਗਰਾਂ ਦੀ ਸੇਵਾ ਵੀ ਨਿਰੰਤਰ ਜਾਰੀ ਹੈ। ਉਹਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਅਤੇ ਧੀਆਂ ਦੇ ਦਾਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਉਹਨਾਂ ਸੰਗਤਾਂ ਦੇ ਸਹਿਯੋਗ ਸਦਕਾ ਵਿਆਹ ਵਾਲੀ ਲੜਕੀ ਘਰੇਲੂ ਵਰਤੋਂ ਦਾ ਸਮਾਨ ਵੀ ਦਿੱਤਾ ਅਤੇ ਇਸ ਨੇਕ ਕਾਰਜ ਲਈ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਸਹਿਯੋਗੀ ਸੱਜਣ ਬਾਬਾ ਸੁਧ ਸਿੰਘ ਜੀ ਟੂਸਿਆਂ ਵਾਲੇ, ਪ੍ਰਧਾਨ ਜਥੇਦਾਰ ਮਹਿੰਦਰ ਸਿੰਘ, ਪ੍ਰਧਾਨ ਰੇਸ਼ਮ ਸਿੰਘ, ਸਰਪੰਚ ਜਸਪ੍ਰੀਤ ਸਿੰਘ ਈਸਾਪੁਰ, ਸਰਪੰਚ ਗੁਰਮੀਤ ਸਿੰਘ ਭਾਊ ਮੰਡ ਝੜੌਦੀ, ਸੇਵਾਦਾਰ ਮਨਜੀਤ ਸਿੰਘ, ਬਾਬਾ ਰਾਜਵੰਤ ਸਿੰਘ, ਬਾਬਾ ਪਰਗਟ ਸਿੰਘ ਅਜਾਦ,ਬਾਬਾ ਸੁਰਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਚਰਨਜੀਤ ਸਿੰਘ ਚੰਨੀ,ਬਾਬਾ ਗੁਰਦਿਆਲ ਸਿੰਘ,ਬਾਬਾ ਜਸਵਿੰਦਰ ਸਿੰਘ ਹਰਨਾਮਪੁਰ, ਗੁਰਮੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਵੀ ਮੌਜੂਦ ਸਨ।