ਭਾਜਪਾ ਖੰਨਾ ਮੰਡਲ-2 ਦੀ ਅਹਿਮ ਮੀਟਿੰਗ
ਭਾਜਪਾ ਖੰਨਾ ਮੰਡਲ 2 ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ
Publish Date: Tue, 20 Jan 2026 07:27 PM (IST)
Updated Date: Wed, 21 Jan 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਅੱਜ ਭਾਜਪਾ ਖੰਨਾ ਮੰਡਲ 2 ਦੀ ਇਕ ਮਹੱਤਵਪੂਰਨ ਮੀਟਿੰਗ ਖੰਨਾ ਮੰਡਲ ਪ੍ਰਧਾਨ ਬਿੰਨੀ ਮਲਹੋਤਰਾ ਦੀ ਅਗਵਾਈ ਹੇਠ ਖੰਨਾ ਵਿੱਚ ਹੋਈ, ਜਿਸਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਕੀਤੀ, ਜਿਸ ’ਚ ਖੰਨਾ ਮੰਡਲ 2 ਦੇ ਸਾਰੇ ਅਹੁਦੇਦਾਰਾਂ ਦੇ ਨਾਮ ਪ੍ਰੈੱਸ ਨੂੰ ਜਾਰੀ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਸਿਮਰਨ ਸਿੰਘ ਰਿਚੀ, ਓਬੀਸੀ ਮੋਰਚਾ ਦੇ ਉਪ ਪ੍ਰਧਾਨ ਸੁਧੀਰ ਸੋਨੂੰ, ਉਪ ਪ੍ਰਧਾਨ ਪੂਜਾ ਸਾਹਨੇਵਾਲੀਆ, ਉਪ ਪ੍ਰਧਾਨ ਤਰੁਣ ਲੂੰਬਾ, ਸਤੀਸ਼ ਵਰਮਾ ਮੌਜੂਦ ਸਨ ਤੇ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਲਈ ਕਿਹਾ। ਬਿੰਨੀ ਮਲਹੋਤਰਾ ਨੇ ਆਏ ਸਾਰੇ ਭਾਜਪਾ ਸੀਨੀਅਰ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਜਪਾ ਖੰਨਾ ’ਚ ਪੂਰੀ ਤਾਕਤ ਨਾਲ ਚੋਣਾਂ ਲੜੇਗੀ। ਹੁਣ ਪੰਜਾਬ ਦੇ ਲੋਕ ਕੇਂਦਰ ’ਚ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਨ ਅਤੇ 2027 ’ਚ ਪੰਜਾਬ ’ਚ ਡਬਲ ਇੰਜਣ ਸਰਕਾਰ ਬਣਨੀ ਯਕੀਨੀ ਹੈ। ਇਸ ਮੌਕੇ ਨਵ ਨਿਯੁਕਤ ਮੈਂਬਰ ਮੀਤ ਪ੍ਰਧਾਨ ਐਡਵੋਕੇਟ ਰਾਹੁਲ ਭਾਂਬਰੀ, ਐਡਵੋਕੇਟ ਜਤਿਨ ਮਿੱਤਲ, ਮੋਹਿਤ ਸ਼ਰਮਾ, ਰਵੀ ਨਾਰੰਗ, ਨਿਪੁਨ ਮਿੱਤਲ, ਸਤਪਾਲ, ਮੁੱਖ ਸਕੱਤਰ-ਜਤਿੰਦਰ ਗੁਲਸ਼ਨ, ਵਿਸ਼ਾਲ ਮਿੱਤਲ, ਸਕੱਤਰ-ਸੁਰਜੀਤ ਪੁੰਜ, ਅਸ਼ੋਕ ਨਾਰੰਗ, ਸਚਿਨ ਸ਼ਰਮਾ, ਰਾਜੂ ਜੱਸਲ, ਦੀਪਕ ਜਿੰਦਲ, ਪ੍ਰਿਥਵੀ ਪੰਡਿਤ, ਹਰਵਿੰਦਰ ਸਿੰਘ ਸਕੱਤਰ, ਵੀ. ਫਰੰਟ- ਲਵੀਸ਼ ਵੋਹਰਾ, ਮਹਿਲਾ ਮੋਰਚਾ-ਰਿਤੂ ਵਸ਼ਿਸ਼ਟ, ਰਾਧਾ, ਬਬੀਤਾ ਸ਼ਰਮਾ, ਐਸ.ਸੀ. ਫਰੰਟ-ਅਸ਼ੋਕ ਜੱਸਲ, ਸੋਸ਼ਲ ਮੀਡੀਆ-ਕਵੀਸ਼ ਸਿੰਗਲਾ ਤੇ ਇਸ ਮੌਕੇ ਪੰਡਿਤ ਰਿਸ਼ੀ ਦੇਵ, ਮਨੀ, ਰਾਜੇਸ਼ ਮਲਹੋਤਰਾ, ਅਵਤਾਰ ਸਿੰਘ ਸ਼ੇਰਗਿੱਲ, ਕੁਲਵਿੰਦਰ ਅਤਲੀ, ਜਯੰਤ ਮਿੱਤਲ, ਅਨਿਲ, ਮੁਹੰਮਦ ਇਮਰਾਨ ਖਾਨ, ਰਾਜੇਸ਼ ਮੈਨਰੋ, ਬੱਬੂ ਕੁਮਾਰ, ਸੋਨੂੰ ਖੀਵਾ, ਸੰਜੇ ਅਰੋੜਾ, ਰਜਿੰਦਰ ਮਹਿਰਾ, ਰਾਕੇਸ਼ ਸ਼ਰਮਾ, ਬਲਰਾਜ ਸ਼ਰਮਾ, ਹਰਿੰਦਰ ਸੈਣੀ, ਮੁਨੀਸ਼ ਨੰਦਾ, ਵਿਨੋਦ ਵਿਗ, ਅਮਿਤ ਮਿੱਤਲ, ਜਤਿੰਦਰ ਪਾਹੂਜਾ, ਅਮਿਤ ਬਖਸ਼ੀ ਨੇ ਸ਼ਿਰਕਤ ਕੀਤੀ।