- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਨੂੰ ਸਮਰਪਿਤ ਸਮਾਗਮ ਕਰਵਾਇਆ

-ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਨੂੰ ਸਮਰਪਿਤ ਕਰਵਾਇਆ ਸਮਾਗਮ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਸਰਕਾਰੀ ਹਾਈ ਸਕੂਲ ਜਵੱਦੀ (ਲੁਧਿਆਣਾ) ਵਿੱਚ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਕੁਰਬਾਨੀ ਨੂੰ ਸਮਰਪਿਤ ਸਮਾਗਮ ਕਰਵਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋ. ਜਗਮੋਹਨ ਸਿੰਘ ਸੂਬਾ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਾਗਮ ਦੌਰਾਨ ਸ਼ਹੀਦਾਂ ਦੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਨੂੰ ਚੇਤਨ ਕੀਤਾ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਸਵੰਤ ਜ਼ੀਰਖ ਅਤੇ ਸਤੀਸ਼ ਸੱਚਦੇਵਾ ਨੇ ਤਰਕਸ਼ੀਲ ਨਜ਼ਰੀਆ ਅਪਨਾਉਣ ਦਾ ਸੰਦੇਸ਼ ਦਿੱਤਾ।
ਪ੍ਰੋ. ਜਗਮੋਹਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਦੇ ਵੇਰਵੇ ਦਿੰਦਿਆਂ ਕਿਹਾ ਕਿ ਉਹਨਾਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਪੜ੍ਹਕੇ ਗਿਆਨ ਹਾਸਲ ਕੀਤਾ, ਉਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਵੀ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਚਿਤਵੇ ਅਤੇ ਅਧੂਰੇ ਰਹਿ ਗਏ ਮਨੁੱਖੀ ਬਰਾਬਰਤਾ ‘ਤੇ ਅਧਾਰਤ ਚਿਤਵੇ ਸਮਾਜ ਦੀ ਸਿਰਜਣਾ ਕਰਨ ਲਈ ਪੜ੍ਹਕੇ ਗਿਆਨ ਹਾਸਲ ਕਰਨ ‘ਤੇ ਜ਼ੋਰ ਦਿੱਤਾ। ਜ਼ੀਰਖ ਅਤੇ ਸਚਦੇਵਾ ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਦੇ ਨਾਲ ਸ਼ਹੀਦਾਂ ਅਤੇ ਵਿਗਿਆਨੀਆਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਾ ਸਾਹਿਤ ਪੜ੍ਹਕੇ ਸਮਾਜ ਵਿੱਚ ਫੈਲੀਆਂ ਅਲਾਮਤਾਂ ਦੇ ਕਾਰਣ ਸਮਝਣ ’ਤੇ ਜ਼ੋਰ ਦਿੱਤਾ। ਇਸ ਮੌਕੇ ਤਰਕਸ਼ੀਲ ਸਾਹਿਤ ਦਾ ਬੁੱਕ ਸਟਾਲ ਵੀ ਲਗਾਇਆ ਗਿਆ,ਜਿੱਥੋਂ ਸਰੋਤਿਆਂ ਵੱਲੋਂ ਵੱਡੀ ਗਿਣਤੀ ਵਿੱਚ ਕਿਤਾਬਾਂ ਵੀ ਖ਼ਰੀਦੀਆਂ ਗਈਆਂ। ਮਾਸਟਰ ਰਾਜ ਕੁਮਾਰ ਨੇ ਇੱਕ ਇਨਕਲਾਬੀ ਗੀਤ ਰਾਹੀਂ ਹਾਜ਼ਰੀ ਲਵਾਈ। ਸਿੱਖਿਆ ਵਿਭਾਗ ‘ਚੋਂ ਸੇਵਾ ਮੁਕਤ ਡਿਪਟੀ ਜ਼ਿਲ੍ਹਾ ਅਫ਼ਸਰ ਨਾਹਰ ਸਿੰਘ ਅਤੇ ਮਲਕੀਤ ਸਿੰਘ ਔਲਖ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਰੋਟਰੀ ਕਲੱਬ ਵੱਲੋਂ ਸਕੂਲ ਲਈ ਪੀਣ ਵਾਲੇ ਸਾਫ ਪਾਣੀ ਦਾ ਸਿਸਟਮ ਲਗਾਉਣ ਦੀ ਸੇਵਾ ਨਿਭਾਈ। ਜਿਸ ਦਾ ਉਦਘਾਟਨ ਪ੍ਰੋ. ਜਗਮੋਹਨ ਸਿੰਘ ਵੱਲੋਂ ਕੀਤਾ ਗਿਆ। ਸਕੂਲ ਦੀ ਮੁੱਖਅਧਿਆਪਕਾ ਨੀਤੀ ਕਿਰਨ ਗੁਪਤਾ ਵੱਲੋਂ ਇਸ ਮੌਕੇ ਧੰਨਵਾਦੀ ਸ਼ਬਦਾਂ ਰਾਹੀਂ ਪ੍ਰੋ. ਜਗਮੋਹਨ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਵਿੱਢੇ ਗਿਆਨ ਭਰਪੂਰ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਰੋਟਰੀ ਕਲੱਬ ਦੇ ਪਾਣੀ ਲਈ ਕੀਤੇ ਉਪਰਾਲੇ ਦਾ ਧੰਨਵਾਦ ਕੀਤਾ। ਸਕੂਲ ਦੇ ਸਮੁੱਚੇ ਸਟਾਫ ਵੱਲੋਂ ਪ੍ਰੋ.ਜਗਮੋਹਨ ਸਿੰਘ ਅਤੇ ਤਰਕਸ਼ੀਲ ਆਗੂਆਂ ਜ਼ੀਰਖ ਅਤੇ ਸਚਦੇਵਾ ਸਮੇਤ ਸਮਾਗਮ ਵਿੱਚ ਪੁੱਜੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚ ਨਾਹਰ ਸਿੰਘ, ਸੇਵਾ ਮੁਤ ਲੈਕਚਰਾਰ ਸੁਰਿੰਦਰ ਕੌਰ, ਨੀਲਮ ਬਹਿਲ,ਸਰਬਜੀਤ ਕੌਰ, ਮਲਕੀਤ ਸਿੰਘ ਔਲਖ, ਮਹਿੰਦਰ ਕੌਰ ਔਲਖ, ਮਾਸਟਰ ਰਾਜ ਕੁਮਾਰ ਦੁੱਗਰੀ, ਰੋਟਰੀ ਕਲੱਬ ਵੱਲੋਂ ਡਾ: ਪਰਮ ਸੈਣੀ, ਡਾ. ਪਰਮਪਾਲ ਸਹੋਤਾ, ਚਰਨਜੀਵ ਪ੍ਰਕਾਸ਼ ਸ਼ਾਮਲ ਸਨ। ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਸੁਖਜੀਤ ਸਿੰਘ ਨੇ ਬਾਖੂਬੀ ਨਿਭਾਈ। ਅਧਿਆਪਕ ਸੁਨੀਤਾ ਰਾਣੀ, ਮੀਨੂੰ ਸਿੰਗਲਾ, ਸ਼ਮਾ, ਮਨਜੀਤ ਕੌਰ , ਬਲਵਿੰਦਰ ਕੌਰ, ਨਵਨੀਤ ਮਦਾਨ, ਗੁਰਪ੍ਰੀਤ ਕੌਰ ਵੀ ਸ਼ਾਮਲ ਸਨ।
--