ਅੰਮ੍ਰਿਤ ਸਾਗਰ ਪਰਿਵਾਰ ਨੇ ਲੰਗਰ ਲਾਇਆ
ਅੰਮ੍ਰਿਤ ਸਾਗਰ ਪਰਿਵਾਰ ਨੇ ਹੋਲਾ ਮਹੱਲਾ ਨੂੰ ਸਮਰਪਿਤ ਗੁਰੂ ਦਾ ਲੰਗਰ ਲਗਾਇਆ
Publish Date: Tue, 03 Mar 2026 10:18 PM (IST)
Updated Date: Wed, 04 Mar 2026 04:15 AM (IST)
ਫੋਟੋ 39 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਤੇ ਪਹਿਰਾ ਦਿੰਦੇ ਹੋਏ ਸੰਗਤਾਂ ਲਈ ਗੁਰੂ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਗਿਆਨੀ ਗਗਨਦੀਪ ਸਿੰਘ ਨੇ ਅਮ੍ਰਿੰਤ ਸਾਗਰ ਪਰਿਵਾਰ ਵੱਲੋਂ ਹੋਲਾ-ਮਹੱਲਾ ਤਿਉਹਾਰ ਨੂੰ ਸਮਰਪਿਤ ਲਗਾਏ ਗਏ ਗੁਰੂ ਦੇ ਅਤੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ ’ਚ ਅਰਦਾਸ ਕੀਤੀ ਤੇ ਗੁਰੂ ਦੀ ਆਗਿਆ ਨਾਲ ਲੰਗਰ ਵਰਤਾਉਣ ਦੀ ਸੇਵਾ ਆਰੰਭ ਹੋਈ। ਇਸ ਦੌਰਾਨ ਅੰਮ੍ਰਿਤ ਸਾਗਰ ਪਰਿਵਾਰ ਦੇ ਮੁਖੀ.ਬਲਬੀਰ ਸਿੰਘ ਭਾਟੀਆ ਨੇ ਦੱਸਿਆ ਕਿ ‘ਸੇਵਕ ਕਉ ਸੇਵਾ ਬਨਿ ਆਈ’ ਦੇ ਸਿਧਾਂਤ ਤੇ ਚੱਲਦਿਆਂ ਸਤਿਗੁਰੂ ਸੱਚੇ ਪਾਤਿਸ਼ਾਹ ਦੀ ਆਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਸੰਗਤਾਂ ਲਈ ਹਰ ਮਹੀਨੇ ਗੁਰੂ ਦਾ ਅਟੁੱਟ ਲੰਗਰ ਲਗਾਇਆ ਜਾਂਦਾ ਹੈ। ਇਸ ਮੌਕੇ ਕਰਨਪ੍ਰੀਤ ਸਿੰਘ ਭਾਟੀਆ, ਇੰਦਰਬੀਰ ਸਿੰਘ ਬੱਤਰਾ, ਸ਼ਰਨਜੀਤ ਸਿੰਘ, ਗਗਨਪ੍ਰੀਤ ਸਿੰਘ ਸੇਠੀ, ਅਰਸ਼ਦੀਪ ਸਿੰਘ, ਜਾਸਮੀਨ ਕੌਰ, ਦਲਜੀਤ ਕੌਰ, ਰਮਨਪ੍ਰੀਤ ਕੌਰ ਸੇਠੀ, ਗੁਰਲੀਨ ਕੌਰ, ਸਵਨੀਤ ਕੌਰ, ਗਜਜੋਤ ਸਿੰਘ, ਜਗਤਾਰ ਸਿੰਘ, ਰਤਨ ਜੋਤ ਸਿੰਘ, ਪਰਮ ਗਾਖਰ ਆਦਿ ਹਾਜ਼ਰ ਸਨ।