ਅਮਿਤ ਸ਼ਾਹ ਦੇ ਬੋਲ ਪੰਜਾਬ ਦੀ ਤਰੱਕੀ ਨੂੰ ਦਰਸਾਉਂਦੇ : ਰਵਨੀਤ ਬਿੱਟੂ
ਅਮਿਤ ਸ਼ਾਹ ਦੇ ਬੋਲ ਪੰਜਾਬ ਦੀ ਤਰੱਕੀ ਨੂੰ ਦਰਸਾਉਂਦੇ- ਰਵਨੀਤ ਬਿੱਟੂ
Publish Date: Sat, 14 Mar 2026 08:47 PM (IST)
Updated Date: Sun, 15 Mar 2026 04:18 AM (IST)
ਫੋਟੋ- 24 ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਭਾਜਪਾ ਦੀ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਹੋਈ ਵਿਸ਼ਾਲ ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਨਾਲ ਦਿਲ ਦੀ ਸਾਂਝ ਕਰਦਿਆਂ ਕਹੇ ਬੋਲ ਕਿ ‘ਮੇਰੇ ਸਿਰ ‘ਤੇ ਪੱਗ ਭਾਰਤ ‘ਤੇ ਗੁਰੂ ਘਰ ਦੇ ਕਰਜ਼ ਦਾ ਪ੍ਰਤੀਕ ਹੈ’ ਵਰਗੇ ਸ਼ਬਦ ਸਿਰਫ਼ ਬਿਆਨ ਨਹੀਂ, ਸਗੋਂ ਪੰਜਾਬ ਅਤੇ ਸਿੱਖ ਇਤਿਹਾਸ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੇ ਦੇਸ਼ ਵਿੱਚ ਧਰਮ ਦੀ ਆਜ਼ਾਦੀ ਦੀ ਰੱਖਿਆ ਕੀਤੀ ਅਤੇ ਇਹ ਇਤਿਹਾਸ ਹਰ ਭਾਰਤੀ ਲਈ ਮਾਣ ਦੀ ਗੱਲ ਹੈ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਬੋਲ ਪੰਜਾਬੀਆਂ ਪ੍ਰਤੀ ਭਾਜਪਾ ਦੇ ਮੋਹ ਅਤੇ ਪੰਜਾਬ ਦੀ ਤਰੱਕੀ ਲਈ ਪੱਕੇ ਵਿਸ਼ਵਾਸ ਨੂੰ ਦਰਸਾਉਂਦੇ ਹਨ। ਰੈਲੀ ਦੌਰਾਨ ਬਿੱਟੂ ਲੋਕਾਂ ਵਿੱਚ ਖਾਸ ਆਕਰਸ਼ਣ ਦਾ ਕੇਂਦਰ ਰਹੇ ਤੇ ਉਨ੍ਹਾਂ ਵੱਡੀ ਗਿਣਤੀ ’ਚ ਮੌਜੂਦ ਨੌਜਵਾਨਾਂ ਤੇ ਸਮਰਥਕਾਂ ਨਾਲ ਮਿਲ ਕੇ ਸੈਲਫੀਆਂ ਵੀ ਖਿਚਵਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪਿਆਰ ਤੇ ਉਤਸ਼ਾਹ ਦਰਸਾਉਂਦਾ ਹੈ ਕਿ ਆਉਣ ਵਾਲੇ ਸਮੇਂ ’ਚ ਰਾਜਨੀਤੀ ’ਚ ਨਵਾਂ ਬਦਲਾਵ ਆਵੇਗਾ ਤੇ ਸੂਬੇ ’ਚ ਭਾਜਪਾ ਦਾ ਰਾਜ ਹੋਵੇਗਾ।