ਕੁੱਲ ਹਿੰਦ ਕਿਸਾਨ ਸਭਾ ਨੇ ਕੀਤਾ ਕੇਂਦਰੀ ਬਜਟ ਦਾ ਵਿਰੋਧ
ਕੁੱਲ ਹਿੰਦ ਕਿਸਾਨ ਸਭਾ ਨੇ ਕੀਤਾ ਕੇਂਦਰੀ ਬਜਟ ਦਾ ਵਿਰੋਧ
Publish Date: Mon, 02 Feb 2026 06:47 PM (IST)
Updated Date: Tue, 03 Feb 2026 04:11 AM (IST)

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਅੱਜ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਵੱਲੋਂ ਕੇਂਦਰੀ ਬਜਟ 2026-27 ਦੇਸ਼ ਦੇ ਲੋਕਾਂ ਸਭ ਤੋਂ ਮਹੱਤਵਪੂਰਨ ਰੋਜ਼ੀ-ਰੋਟੀ ਦੇ ਖੇਤਰ ਖੇਤੀਬਾੜੀ ਨੂੰ ਪੱਕੇ ਪੈਰੀ ਕਰਨ ਦੀ ਬਚਨਵੱਧਤਾ ਪੇਸ਼ ਕਰਨ ਲਈ ਇਸ ਵਾਰ ਵੀ ਅਸਫ਼ਲ ਰਿਹਾ ਹੈ । ਇਸ ਲਈ ਅੱਜ ਰੋਸ ਮੁਜ਼ਾਹਰੇ ਉਪਰੰਤ ਬਜਟ ਦੀਆਂ ਕਾਪੀਆਂ ਵੀ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੂਬਾਈ ਆਗੂ ਕਾਮਰੇਡ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਖੇਤੀਬਾੜੀ ਨੂੰ ਅਣਗੌਲਿਆ ਕਰਕੇ ਸਿਰਫ਼ ਸੀਮਾਂਤ ਤੇ ਛੋਟੇ ਕਿਸਾਨਾ ਦਾ ਜਿਕਰ ਇਕ ਵਾਰ ਹੀ ਆਪਣੇ ਭਾਸ਼ਣ ਵਿਚ ਕੀਤਾ ਹੈ, ਜਦੋਂ ਕਿ ਖੇਤ ਮਜ਼ਦੂਰਾਂ ਦਾ ਜਿਕਰ ਕੀਤਾ ਹੀ ਨਹੀ ਤੇ ਨਾ ਹੀ ਬਜਟ ਵਿਚ ਇਨ੍ਹਾਂ ਨੂੰ ਤਵੱਜੋ ਦਿੱਤੀ ਗਈ ਹੈ। ਕੇਂਦਰ ਸਰਕਾਰ ਵਲੋਂ ਆਪਣੇ ਇਸ ਹਫ਼ਤੇ ਦੇ ਆਰਥਿਕ ਸਰਵੇਖਣ 20-25 ਅਨੁਸਾਰ ਖੇਤੀਬਾੜੀ ਦੀ ਔਸਤਨ ਦਰ ਵਿੱਚ ਗਿਰਾਵਟ ਆਈ ਹੈ। ਪਿਛਲੀ ਤਿਮਾਹੀ ਵਿਚ ਇਹ ਵਿਕਾਸ ਦਰ 3,5 ਪ੍ਰਤੀਸ਼ਤ ਸੀ ਜੋ ਕਿ ਦਹਾਕਿਆ ਦੀ ਔਸਤਨ ਵਿਕਾਸ ਦਰ 4,45 ਪ੍ਤਿਸ਼ਤ ਸੀ ਜੋ ਕਿ ਖੇਤੀ ਉਤਪਾਦਨ ਵਿੱਚ ਵੱਡੀ ਗਿਰਾਵਟ ਦੇਖੀ ਗਈ ਹੈ ਖੇਤੀਬਾੜੀ ਖੇਤਰ ਵਿਚ ਖੜੋਤ ਦੇ ਸੰਦਰਭ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾਂਦੀ ਹੈ ਕਿ ਬਜਟ 2026-27 ਵਿਚ ਕੁੱਝ ਗਤੀ ਤੇ ਰਾਹਤ ਪ੍ਰਦਾਨ ਕਰੇਗਾ ਪਰ ਇਸ ਵਾਰ ਖੇਤੀਬਾੜੀ ਬਜਟ ਨੇ ਇਸ ਨਾਲ ਜੁੜੇ ਤਬਕਿਆ ਖਾਸਕਰ ਕਿਸਾਨਾਂ ਤੇ ਮਜ਼ਦੂਰਾਂ ਵਿਚ ਨਿਰਾਸ਼ਾ ਹੀ ਪੈਦਾ ਕੀਤੀ ਹੈ । ਵੀਬੀ ਜੀ ਰਾਮ ਜੀ ਸਕੀਮ ਲਈ 95692 ਕਰੋੜ ਰੁਪਏ ਹੀ ਅਲਾਟ ਕੀਤੇ ਨੇ ਜਿਹੜਾ ਕਿ ਕੇਂਦਰ ਦਾ 60% ਹਿੱਸਾ ਹੈ ਅਤੇ ਰਾਜਾ ਨੂੰ 63794 ਕਰੋੜ ਰੁਪਏ ਤੋਂ ਵੱਧ ਦਾ ਬੋਝ ਝੱਲਣਾ ਪਵੇਗਾ। ਕੁੱਲ ਹਿੰਦ ਕਿਸਾਨ ਸਭਾ ਨੇ ਅਪੀਲ ਕੀਤੀ ਕਿ 12 ਫ਼ਰਵਰੀ ਦੀ ਹੜਤਾਲ ਨੂੰ ਸਫਲ ਬਣਾਇਆ ਜਾਵੇ ਤਾਂ ਕਿ ਇਸ ਬਜਟ ਦਾ ਵਿਰੋਧ ਸਪੱਸ਼ਟ ਨਜ਼ਰ ਆਵੇ। ਇਸ ਮੌਕੇ ਸਰਪੰਚ ਰਜਿੰਦਰ ਸਿੰਘ ਖੇੜਾ, ਅਸ਼ੋਕ ਖੇੜਾ, ਗੁਰਪ੍ਰੀਤ ਕੌਰ, ਰਵਿੰਦਰ ਕੌਰ, ਪੰਚ ਸਿਮਰਨ ਕੌਰ, ਪ੍ਰੀਤਮ ਕੌਰ, ਪ੍ਰਕਾਸ਼ ਸਿੰਘ ਉਦੋਵਾਲ, ਗੁਰਪ੍ਰੀਤ ਸਿੰਘ, ਬਾਬੂ ਸਿੰਘ ਤੇ ਚੱਤਰ ਸਿੰਘ ਲੁਬਾਣਗੜ੍ਹ ਆਦਿ ਵੀ ਹਾਜ਼ਰ ਸਨ।