- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਕਾਰਡਤੋੜ ਜਿੱਤ ਤੋਂ ਬਾਅਦ ਮੰਤਰੀ ਸੋਂਦ ਨੇ ਕੱਢੀ ਸ਼ੁਕਰਾਨਾ ਯਾਤਰਾ, ਥਾਂ ਥਾਂ ਭਰਵਾਂ ਸਵਾਗਤ

ਥਾਂ-ਥਾਂ ਭਰਵਾਂ ਸਵਾਗਤ, ਮੰਤਰੀ ਨੇ ਸੱਤ ਮਹੀਨਿਆਂ ’ਚ ਖੰਨਾ ਨੂੰ ਬਦਲ ਦੇਣ ਦਾ ਕੀਤਾ ਵਾਅਦਾ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਤੇ ਰਿਕਾਰਡ ਤੋੜ ਜਿੱਤ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਖੰਨਾ ਸ਼ਹਿਰ ’ਚ ਇੱਕ ਸ਼ਾਨਦਾਰ ਧੰਨਵਾਦ ਯਾਤਰਾ ਕੱਢੀ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਨਵੇਂ ਚੁਣੇ ਗਏ ਕੌਂਸਲਰਾਂ, ਪਾਰਟੀ ਵਰਕਰਾਂ ਤੇ ਵੱਡੀ ਗਿਣਤੀ ’ਚ ਸਥਾਨਕ ਲੋਕਾਂ ਨੇ ਮੰਤਰੀ ਸੋਂਦ ਦਾ ਜ਼ੋਰਦਾਰ ਸਵਾਗਤ ਕੀਤਾ। ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ’ਚ 33 ’ਚੋਂ 25 ਸੀਟਾਂ ਜਿੱਤ ਕੇ ਖੰਨਾ ’ਚ ਇੱਕ ਨਵਾਂ ਰਾਜਨੀਤਿਕ ਇਤਿਹਾਸ ਰਚਿਆ ਹੈ। ਪਾਰਟੀ ਦੀ ਇਸ ਵੱਡੀ ਜਿੱਤ ਨੇ ਪਾਰਟੀ ਵਰਕਰਾਂ ’ਚ ਬਹੁਤ ਉਤਸ਼ਾਹ ਪੈਦਾ ਕਰ ਦਿੱਤਾ।
ਧੰਨਵਾਦ ਯਾਤਰਾ ਦੌਰਾਨ, ਮੰਤਰੀ ਸੋਂਦ ਦਾ ਵੱਖ-ਵੱਖ ਥਾਵਾਂ 'ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਤੇ ਲੋਕਾਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ’ਚ ਵਿਸ਼ਵਾਸ ਪ੍ਰਗਟ ਕੀਤਾ। ਯਾਤਰਾ ਸ਼ਾਮ 4 ਵਜੇ ਸਨਸਿਟੀ ਤੋਂ ਸ਼ੁਰੂ ਹੋਈ ਜੋ ਕਿ ਵਾਰਡ 12 ਦੇ ਕੌਂਸਲਰ ਹਰੀਸ਼ ਗੁਪਤਾ ਦਾ ਹਲਕਾ ਹੈ, ਜਿਨ੍ਹਾਂ ਨੇ ਬਿਨਾਂ ਮੁਕਾਬਲਾ ਜਿੱਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਕੌਂਸਲਰ ਸੁਰਿੰਦਰ ਬਾਵਾ ਦੇ ਦਫਤਰ, ਕੌਂਸਲਰ ਦੇ ਪਤੀ ਬਲਵੰਤ ਸਿੰਘ ਲੋਹਟ, ਕੌਂਸਲਰ ਪਰਮਪ੍ਰੀਤ ਸਿੰਘ ਪੋਂਪੀ, ਕੌਂਸਲਰ ਉਪਮਾ ਅਰੋੜਾ, 'ਆਪ' ਆਗੂ ਗੁਰਬਚਨ ਸਿੰਘ ਟੀਟੂ ਦੇ ਦਫ਼ਤਰ, ਕੌਂਸਲਰ ਰੂਬੀ ਭਾਟੀਆ ਤੇ ਕੌਂਸਲਰ ਰਾਜ ਲਖੀਆ ਦੇ ਏਰੀਆ ’ਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਕੌਂਸਲਰ ਮੰਜੂ ਮਲਹੋਤਰਾ ਤੇ 'ਆਪ' ਆਗੂ ਬਲਰਾਮ ਬਾਲੂ ਦੇ ਇਲਾਕੇ ਗਊਸ਼ਾਲਾ ਚੌਕ ਤੇ 'ਆਪ' ਆਗੂ ਸੁਖਮਨਜੀਤ ਸਿੰਘ, ਕੌਂਸਲਰ ਮੀਨਾਕਸ਼ੀ ਮੋਦਗਿਲ, ਕੌਂਸਲਰ ਹਰਦੀਪ ਦੀਪਾ ਤੇ ਕੌਂਸਲਰ ਅਮਨ ਕਟਾਰੀਆ ਦੇ ਇਲਾਕੇ ਸਪਰਿੰਗ ਡੇਲ ਸਕੂਲ ਰੋਡ 'ਤੇ ਸਵਾਗਤ ਸਮਾਰੋਹ ਆਯੋਜਿਤ ਕੀਤੇ ਗਏ।
ਇਸ ਤੋਂ ਬਾਅਦ ਕੌਂਸਲਰ ਰਜਿੰਦਰ ਜੀਤ ਅਤੇ ‘ਆਪ’ ਆਗੂ ਅਮਿਤ ਮਿੱਤਲ, ਪ੍ਰੇਮ ਨਗਰ ਗਲੀ ਨੰਬਰ 5, ਰਾਜਨ, ਕੌਂਸਲਰ ਨਿਸ਼ੂ ਕਪਿਲਾ ਤੇ ਕੌਂਸਲਰ ਜਤਿੰਦਰ ਪਾਠਕ ਦੇ ਇਲਾਕੇ ਦੇ ਖਾਲਸਾ ਸਕੂਲ ਰੋਡ ਸਥਿਤ ਗੁਰਦੁਆਰਾ ਸ਼੍ਰੀ ਰਵਿਦਾਸ ਸਾਹਿਬ, ‘ਆਪ’ ਆਗੂ ਨਿਤਿਨ ਸ਼ਰਮਾ ਦੇ ਦਫ਼ਤਰ, ਕੌਂਸਲਰ ਰਿਚਾ ਮਨੋਚਾ, ‘ਆਪ’ ਆਗੂ ਅਮਿਤ ਭਾਟੀਆ ਤੇ ਸੋਨੂੰ ਜੌਹਰ ਦੇ ਏਰੀਏ ਲਲਹੇੜੀ ਰੋਡ, ਕੌਂਸਲਰ ਪ੍ਰਭਜੋਤ ਕੌਰ ਮਾਨ ਦੇ ਇਲਾਕੇ ਨਰੋਤਮ ਨਗਰ, ਕੌਂਸਲਰ ਗੁਰਮੇਲ ਕਾਲਾ ਦੀ ਰਿਹਾਇਸ਼ ’ਤੇ ਪ੍ਰੋਗਰਾਮ ਕੀਤੇ ਗਏ। ਜਿਵੇਂ-ਜਿਵੇਂ ਯਾਤਰਾ ਅੱਗੇ ਵਧਦੀ ਗਈ 'ਆਪ' ਨੇ ਕੌਂਸਲਰ ਨਤਾਸ਼ਾ ਸ਼ਰਮਾ ਦੇ ਘਰ, ਕੌਂਸਲਰ ਸੁਨੀਲ ਕੁਮਾਰ ਨੀਟਾ ਤੇ ਕੌਂਸਲਰ ਕਰਮਜੀਤ ਸਿਫਤੀ ਦੇ ਦਫ਼ਤਰਾਂ ਤੇ ਉਸੇ ਸਮੇਂ 'ਆਪ' ਨੇਤਾ ਗੁਰਦੀਪ ਸਿੰਘ ਦੀਪੂ ਦੇ ਇਲਾਕੇ ’ਚ ਨਾਮਦੇਵ ਮੰਦਰ ਦੇ ਨੇੜੇ ਸਵਾਗਤ ਕੀਤਾ।
ਇਸ ਤੋਂ ਬਾਅਦ ਕੌਂਸਲਰ ਪ੍ਰਦੀਪ ਰਤਨ ਦੇ ਏਰੀਏ ਭੂਤਾਂ ਵਾਲਾ ਗੁਰਦੁਆਰਾ ਸਾਹਿਬ, ਕੌਂਸਲਰ ਸ਼ਬਨਮ ਰਾਏ ਦੇ ਇਲਾਕੇ ਰਾਹੌਣ ਰੋਡ ਤੇ ਕੌਂਸਲਰ ਸੁਖਵਿੰਦਰ ਕੌਰ ਮਸ਼ਾਲ ਦੇ ਇਲਾਕੇ ’ਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਖੰਨਾ ਦੇ ਲੋਕਾਂ ਨੇ ਵਿਕਾਸ, ਪਾਰਦਰਸ਼ਤਾ ਤੇ ਇਮਾਨਦਾਰ ਰਾਜਨੀਤੀ ਦੇ ਹੱਕ ’ਚ ਆਪਣਾ ਸਪੱਸ਼ਟ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 33 ’ਚੋਂ 25 ਸੀਟਾਂ ਜਿੱਤਣਾ ਸਿਰਫ਼ ਇੱਕ ਚੋਣ ਸਫਲਤਾ ਨਹੀਂ ਹੈ, ਸਗੋਂ ਜਨਤਾ ਦੇ ਵਿਸ਼ਵਾਸ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਖੰਨਾ ਦੇ ਹਰ ਵਾਰਡ ਦਾ ਬਰਾਬਰ ਵਿਕਾਸ ਕੀਤਾ ਜਾਵੇਗਾ ਤੇ ਜਨਤਾ ਨਾਲ ਕੀਤੇ ਗਏ ਸਾਰੇ ਵਾਅਦੇ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਜਾਣਗੇ। ਸੋਂਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਤੇ ਜਨਤਾ ਦੇ ਸਮਰਥਨ ਨਾਲ ਖੰਨਾ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚੇਗਾ। ਉਨ੍ਹਾਂ ਨੇ ਜਿੱਤ ਲਈ ਸ਼ਹਿਰ ਵਾਸੀਆਂ, ਪਾਰਟੀ ਵਰਕਰਾਂ ਤੇ ਨਵੇਂ ਚੁਣੇ ਗਏ ਕੌਂਸਲਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਫਤਵਾ ਪਾਰਟੀ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ।