ਪੜਤਾਲ ਤੋਂ ਬਾਅਦ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਪ੍ਰਧਾਨ ਦੀ ਚੋਣ ਲਈ 7 ਉਮੀਦਵਾਰ ਮੈਦਾਨ ਵਿੱਚ ਡਟੇ
ਅਹਿਮ ਖ਼ਬਰ-ਪੜਤਾਲ ਤੋਂ ਬਾਅਦ ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਪ੍ਰਧਾਨ ਦੀ ਚੋਣ ਲਈ 7 ਉਮੀਦਵਾਰ ਮੈਦਾਨ ਵਿੱਚ ਡਟੇ
Publish Date: Mon, 02 Feb 2026 07:05 PM (IST)
Updated Date: Mon, 02 Feb 2026 07:07 PM (IST)

-ਮਨਪ੍ਰੀਤ, ਛਾਬੜਾ, ਠੁਕਰਾਲ, ਕਲਿਆਣ, ਚੰਡਾਲੀਆ, ਠਾਕੁਰ, ਚਾਨੇ ਵਿੱਚੋਂ ਹੋਵੇਗੀ ਪ੍ਰਧਾਨ ਦੀ ਚੋਣ -5 ਮਾਰਚ ਤੱਕ 1 ਮੈਂਬਰ ਵੱਖ-ਵੱਖ ਪੱਧਰ ’ਤੇ ਆਪਣੇ ਮਨਪਸੰਦ 6 ਉਮੀਦਵਾਰਾਂ ਨੂੰ ਪਾ ਸਕੇਗਾ ਵੋਟ ਫ਼ੋਟੋ ਨੰਬਰ-29 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਕੁੱਲ ਹਿੰਦ ਕਾਂਗਰਸ ਕਮੇਟੀ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਆਹੁਦੇਦਾਰਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਯੂਥ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦੇ ਆਹੁਦੇ ਲਈ ਆਈਵਾਈਸੀ ਐਪ ’ਤੇ ਆਨ ਲਾਈਨ 7 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਗਏ ਸਨ। ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਤੋਂ ਬਾਅਦ ਸਾਰੇ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ। ਲੁਧਿਆਣਾ ਦੇ ਨੌਜਵਾਨ 1 ਔਰਤ ਸਮੇਤ 7 ਉਮੀਦਵਾਰਾਂ ਵਿੱਚੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਸਕਣਗੇ। ਆਨ ਲਾਈਨ ਯੂਥ ਕਾਂਗਰਸ ਦੀਆਂ ਚੋਣਾਂ ਲਈ ਬਣਾਈ ਗਈ ਆਈਵਾਈਸੀ ਐਪ ਦੇ ਰਾਹੀਂ 5 ਫ਼ਰਵਰੀ ਨੂੰ ਆਨਲਾਈਨ ਵੋਟਾਂ ਪਾਉਣ ਦੀ ਸ਼ੁਰੂਵਾਤ ਹੋ ਗਈ ਹੈ। ਆਨ ਲਾਈਨ ਵੋਟ ਪਾਉਣ ਤੋਂ ਪਹਿਲਾਂ ਵੋਟ ਪਾਉਣ ਵਾਲੇ ਨੌਜਵਾਨ ਦਾ ਯੂਥ ਕਾਂਗਰਸ ਦਾ ਮੈਂਬਰ ਹੋਣਾ ਜ਼ਰੂਰੀ ਹੈ। ਵੋਟ ਪਾਉਣ ਤੋਂ ਪਹਿਲਾਂ 75 ਰੁਪਏ ਫ਼ੀਸ ਅਦਾ ਕਰਕੇ ਮੈਂਬਰ ਬਣਨਾ ਪਵੇਗਾ ਅਤੇ ਮੈਂਬਰ ਬਣਨ ਵਾਲੇ ਨੌਜਵਾਨ ਦਾ ਜਨਮ 15 ਜਨਵਰੀ 1990 ਤੋਂ 16 ਜਨਵਰੀ 2008 ਤੱਕ ਦਰਮਿਆਨ ਜਨਮ ਹੋਣਾ ਚਾਹੀਦਾ ਹੈ। ਆਨ ਲਾਈਨ ਮੈਂਬਰ ਬਣਨ ਵਾਲੇ ਨੌਜਵਾਨ ਨੂੰ 6 ਵੋਟਾਂ ਪਾਉਣ ਦਾ ਅਧਿਕਾਰ ਹੋਵੇਗਾ। ਇੱਕ ਵੋਟਰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ, ਵਿਧਾਨ ਸਭਾ ਹਲਕਾ ਪ੍ਰਧਾਨ ਤੇ ਬਲਾਕ ਪ੍ਰਧਾਨ ਦੇ ਉਮੀਦਵਾਰ ਨੂੰ ਵੋਟ ਪਾ ਸਕੇਗਾ। ਬਾਕਸ: ਕਿਸ ਪੱਧਰ ’ਕੇ ਕਿੰਨੇ ਅਹੁਦੇਦਾਰ ਹੋਣਗੇ ਵਾਰਡ ਤੇ ਬਲਾਕ ਪੱਧਰ ’ਤੇ 21 ਆਹੁਦੇਦਾਰ, ਵਿਧਾਨ ਸਭਾ ਹਲਕਾ ਪੱਧਰ ’ਤੇ 33 ਆਹੁਦੇਦਾਰ, ਜ਼ਿਲ੍ਹਾ ਪੱਧਰ ’ਤੇ 37 ਆਹੁਦੇਦਾਰਾਂ ਵਿੱਚੋਂ ਜ਼ਿਲ੍ਹਾ ਪ੍ਰਧਾਨ ਪੱਧਰ ’ਤੇ 14 ਤੇ ਜ਼ਿਲ੍ਹਾ ਜਨਰਲ ਸਕੱਤਰ ਪੱਧਰ ’ਤੇ 23 ਆਹੁਦੇਦਾਰ ਹੋਣਗੇ। ਰਾਜ ਪੱਧਰ ’ਤੇ 69 ਆਹੁਦੇਦਾਰਾਂ ਵਿੱਚੋਂ ਸੂਬਾ ਪ੍ਰਧਾਨ ਪੱਧਰ ’ਤੇ 16 ਆਹੁਦੇਦਾਰ ਤੇ ਸੂਬਾ ਜਨਰਲ ਸਕੱਤਰ ਪੱਧਰ ’ਤੇ 53 ਆਹੁਦੇਦਾਰ ਹੋਣਗੇ। ਬਾਕਸ ਜ਼ਿਲ੍ਹਾ ਪ੍ਰਧਾਨਗੀ ਲਈ ਇਹ ਉਮੀਦਵਾਰ ਲੜ ਰਹੇ ਨੇ ਚੋਣ ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਵਾਲੀ ਐਪ ’ਤੇ ਮਨਰਾਜ ਸਿੰਘ ਠੁਕਰਾਲ (ਮੈਂਬਰਸ਼ਿਪ ਆਈਡੀ ਪੀਬੀ 91200576401), ਆਰਤੀ ਕਲਿਆਣ (ਮੈਂਬਰਸ਼ਿਪ ਆਈਡੀ ਪੀਬੀ 91200187101), ਅਰੁਣ ਚੰਡਾਲੀਆ (ਮੈਂਬਰਸ਼ਿਪ ਆਈਡੀ ਪੀਬੀ 91200205601),ਗੌਤਮ ਕੁਮਾਰ ਠਾਕੁਰ (ਮੈਂਬਰਸ਼ਿਪ ਆਈਡੀ ਪੀਬੀ 91200260501),ਜਸਵਿੰੰਦਰ ਸਿੰਘ ਚਾਨੇ (ਮੈਂਬਰਸ਼ਿਪ ਆਈਡੀ ਪੀਬੀ 91200102501),ਮਨਪ੍ਰੀਤ ਸਿੰਘ (ਮੈਂਬਰਸ਼ਿਪ ਆਈਡੀ ਪੀਬੀ 91200629201) ਅਤੇ ਨਿਖਿਲ ਛਾਬੜਾ(ਮੈਂਬਰਸ਼ਿਪ ਆਈਡੀ ਪੀਬੀ 91200335501) ਨੇ ਯੂਥ ਕਾਂਗਰਸ ਲੁਧਿਆਣਾ ਦੀ ਚੋਣ ਲਈ ਮੈਦਾਨ ਵਿੱਚ ਹਨ।