ਡੀਸੀ ਜੈਨ ਵੱਲੋਂ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ
Publish Date: Wed, 28 Jan 2026 07:29 PM (IST)
Updated Date: Thu, 29 Jan 2026 04:10 AM (IST)

ਫੋਟੋ ਨੰਬਰ-42 ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਤੇ ਹਰਜੋਤ ਸਿੰਘ ਬੈਂਸ ਦੀ ਅਗਵਾਈ ਚ ਸਿੱਖਿਆ ਵਿਭਾਗ ਵੱਲੋਂ ਦਾਖ਼ਲਾ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀਏਯੂ ਤੋਂ ਦਾਖ਼ਲਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਡੀਸੀ ਜੈਨ ਨੇ ਕਿਹਾ ਜਿੱਥੇ ਹਰੇਕ ਸਾਲ ਲੁਧਿਆਣਾ ਦਾ ਦਾਖ਼ਲਾ ਵੱਧ ਰਿਹਾ ਹੈ, ਉੱਥੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ। ਉਨ੍ਹਾਂ ਕਿਹਾ ਨਵੇਂ ਸੈਸ਼ਨ ਤੋਂ ਅਕਾਦਮਿਕ ਪੱਖ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਨੂੰ ਫੀਲਡ ਚ ਜਾ ਕੇ ਵੱਧ ਤੋਂ ਵੱਧ ਦਾਖ਼ਲਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਮਨੋਜ ਕੁਮਾਰ ਅਤੇ ਅਮਨਦੀਪ ਸਿੰਘ (ਦੋਵੇਂ ਉੱਪ ਜਿਲ੍ਹਾ ਸਿੱਖਿਆ ਅਫ਼ਸਰ, ਪ੍ਰਦੀਪ ਕੁਮਾਰ ਪ੍ਰਿੰਸੀਪਲ ਡਾਈਟ, ਪਰਮਜੀਤ ਸਿੰਘ, ਰਮਨਜੀਤ ਸਿੰਘ, ਸੂਦ, ਹਰਪ੍ਰੀਤ ਕੌਰ (ਸਾਰੇ ਬੀਪੀਈਓ), ਮਨਮੀਤ ਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਜਗਜੀਤ ਸਿੰਘ ਝਾਂਡੇ, ਗੁਰਦੀਪ ਸਿੰਘ ਸੈਣੀ ਅਤੇ ਬਲਾਕ ਲੁਧਿਆਣਾ -1ਅਤੇ ਮਾਂਗਟ -2 ਦੇ ਪ੍ਰਿੰਸੀਪਲ, ਹੈੱਡ ਮਾਸਟਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਵੱਡੀ ਗਿਣਤੀ ਚ ਅਧਿਆਪਕ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਦਾਖ਼ਲਾ ਪ੍ਰਚਾਰ ਵੈਨ ਦੇ ਆਗਾਜ਼ ਸਮੇਂ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੀਏਯੂ ਵਿਖੇ ਬਲਾਕ ਲੁਧਿਆਣਾ-1 ਤੇ ਮਾਂਗਟ-2 ਦੇ ਸਮੂਹ ਬੀਪੀਈਓ, ਸੀਐੱਚਟੀ ਤੇ ਸਕੂਲ ਮੁਖੀ ਹਾਜ਼ਰ ਸਨ। ਸਰਕਾਰੀ ਸਕੂਲਾਂ ਦੇ ਸਹੂਲਤਾਂ ਬਾਰੇ ਦੱਸੇਗੀ ਪ੍ਰਚਾਰ ਵੈਨ ਇਸ ਉਪਰੰਤ ਵੈਨ ਦਾਖਾ ਵਿਖੇ ਪਹੁੰਚੀ ਅਤੇ ਬਲਾਕ ਲੁਧਿਆਣਾ-2 ਅਤੇ ਮਾਂਗਟ-1 ਦਾ ਅਧਿਆਪਕਾਂ ਨੇ ਵੈਨ ਦਾ ਸਵਾਗਤ ਕੀਤਾ। ਇਸ ਉਪਰੰਤ ਜਗਰਾਉਂ ਵਿਖੇ ਵੈਨ ਦੇ ਪਹਿਲੇ ਦਿਨ ਦੀ ਸਮਾਪਤੀ ਹੋਈ। ਅਗਲੇ ਤਿੰਨ ਦਿਨਾਂ ਦੌਰਾਨ ਦਾਖ਼ਲਾ ਪ੍ਰਚਾਰ ਵੈਨ ਜ਼ਿਲੇ ਦੇ 19 ਬਲਾਕਾਂ ਨੂੰ ਕਵਰ ਕਰੇਗੀ ਅਤੇ ਲੋਕਾਂ ਨੂੰ ਸਰਕਾਰੀ ਸਕੂਲਾਂ ’ਚ ਮਿਲ ਰਹੀਆਂ ਸਹੂਲਤਾਂ ਬਾਰੇ ਦੱਸਦੇ ਹੋਏ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰੇਗੀ।