ਮਾਲ ਦੇ ਬਾਹਰ ਬਣੀ ਆਰਜੀ ਪਾਰਕਿੰਗ ’ਚੋਂ ਐਕਟਿਵਾ ਚੋਰੀ
ਮਾਲ ਦੇ ਬਾਹਰ ਬਣੀ ਆਰਜੀ ਪਾਰਕਿੰਗ ਚੋਂ ਐਕਟੀਵਾ ਸਕੂਟਰ ਚੋਰੀ
Publish Date: Fri, 06 Mar 2026 07:25 PM (IST)
Updated Date: Fri, 06 Mar 2026 07:27 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਐੱਮਬੀਡੀ ਮਾਲ ਦੇ ਬਾਹਰ ਬਣੀ ਆਰਜੀ ਪਾਰਕਿੰਗ ’ਚੋਂ ਐਕਟਿਵਾ ਸਕੂਟਰ ਚੋਰੀ ਹੋ ਗਿਆ। ਇਸ ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਨਿਊ ਰਾਜਗੁਰੂ ਨਗਰ ਦੀ ਰਹਿਣ ਵਾਲੀ ਦਿਵਿਆ ਜੈਨ ਨੇ ਦੱਸਿਆ ਕਿ ਉਹ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਐੱਮਬੀਡੀ ਮਾਲ ਗਈ ਸੀ। ਉਸ ਨੇ ਆਪਣਾ ਸਕੂਟਰ ਮਾਲ ਦੀ ਆਰਜੀ ਪਾਰਕਿੰਗ ਵਿੱਚ ਖੜ੍ਹਾ ਕੀਤਾ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਜਾਣਕਾਰੀ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਦਿਵਿਆ ਜੈਨ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।