ਫਿਰੋਜ਼ਪੁਰ ਰੋਡ ਤੋਂ ਲਾਡੋਵਾਲ ਸਿੱਧਵਾਂ ਨਹਿਰ ਨਾਲ ਬਣੀਆਂ ਗੈਰਕਾਨੂੰਨੀ ਇਮਾਰਤਾਂ ਖ਼ਿਲਾਫ਼ ਕਾਰਵਾਈ ਕੌਂਸਲ ਦੀ ਪਟੀਸ਼ਨ ਦਾ ਨਤੀਜਾ
ਫਿਰੋਜ਼ਪੁਰ ਰੋਡ ਤੋਂ ਲਾਡੋਵਾਲ ਸਿੱਧਵਾਂ ਨਹਿਰ ਨਾਲ ਬਣੀਆਂ ਗੈਰਕਾਨੂੰਨੀ ਇਮਾਰਤਾਂ ਖ਼ਿਲਾਫ਼ ਕਾਰਵਾਈ ਕੌਂਸਲ ਦੀ ਪਟੀਸ਼ਨ ਦਾ ਨਤੀਜਾ
Publish Date: Tue, 03 Mar 2026 09:40 PM (IST)
Updated Date: Wed, 04 Mar 2026 04:15 AM (IST)

- ਕਿਹਾ ਸਿੱਧਵਾਂ ਨਹਿਰ ਉੱਤੇ ਬਣੇ ਚਾਰ ਪੁਲ ਬਿਨ੍ਹਾਂ ਲਾਜ਼ਮੀ ਰੋਡ ਸੇਫ਼ਟੀ ਆਡਿਟ ਦੇ ਬਣਾਏ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਸਿਟੀਜ਼ਨਜ਼ ਕੌਂਸਲ ਦੇ ਵਾਈਸ ਚੇਅਰਮੈਨ: ਡਾ. ਕਮਲਜੀਤ ਸੋਈ ਅਤੇ ਚੇਅਰਮੈਨ ਦਰਸ਼ਨ ਅਰੋੜਾ ਨੇ ਫਿਰੋਜ਼ਪੁਰ ਰੋਡ ਤੋਂ ਲਾਢੋਵਾਲ ਸਿੱਧਵਾਂ ਨਹਿਰ ਨਾਲ ਬਣੀਆਂ 47 ਗੈਰ ਕਾਨੂੰਨੀ ਇਮਾਰਤਾਂ ਖ਼ਿਲਾਫ਼ ਹੋ ਰਹੀ ਕਾਰਵਾਈ ਸਬੰਧੀ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਕੌਂਸਲ ਵੱਲੋਂ ਦਾਇਰ ਕੀਤੀ ਗਈ ਜਨਹਿਤ ਯਾਚਿਕਾ (ਪੀਆਈਐਲ) ਦਾ ਸਿੱਧਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਸਿਟੀਜ਼ਨਜ਼ ਕੌਂਸਲ ਵੱਲੋਂ ਦਾਇਰ ਕੀਤੀ ਯਾਚਿਕਾ ’ਤੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੈਰਕਾਨੂੰਨੀ ਨਿਰਮਾਣਾਂ ਖ਼ਿਲਾਫ਼ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਨ੍ਹਾਂ ਹੁਕਮਾਂ ਦੇ ਤਹਿਤ ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਨੇ 47 ਗੈਰ ਕਾਨੂੰਨੀ ਇਮਾਰਤਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ। ਡਾ. ਸੋਈ ਅਤੇ ਅਰੋੜਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ 47 ਗੈਰਕਾਨੂੰਨੀ ਇਮਾਰਤਾਂ ਸਿਰਫ਼ ਢਾਂਚੇ ਨਹੀਂ, ਸਗੋਂ 47 ਸੰਭਾਵਿਤ ਹਾਦਸਿਆਂ ਦੇ ਕੇਂਦਰ ਹਨ। ਸਾਊਥ ਸਿਟੀ ਰੋਡ ਬਿਨ੍ਹਾਂ ਪਾਰਕਿੰਗ, ਬਿਨ੍ਹਾਂ ਸਰਵਿਸ ਲੇਨ ਅਤੇ ਬਿਨ੍ਹਾਂ ਰੋਡ ਸੇਫ਼ਟੀ ਆਡਿਟ ਦੇ ਬਣੇ ਨਿਰਮਾਣਾਂ ਕਰਕੇ ਬਹੁਤ ਹੀ ਖ਼ਤਰਨਾਕ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਸਭ ਤੋਂ ਉੱਪਰ ਹੈ ਅਤੇ ਕਾਨੂੰਨ ਤੋਂ ਵੱਡਾ ਕੋਈ ਨਹੀਂ। ਡਾ. ਸੋਈ ਨੇ ਖ਼ਾਸ ਤੌਰ ’ਤੇ ਸਿੱਧਵਾਂ ਨਹਿਰ ਉੱਤੇ ਬਣੇ ਚਾਰ ਪੁਲਾਂ (ਬ੍ਰਿਜ਼ਾਂ) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪੁਲ ਬਿਨ੍ਹਾਂ ਲਾਜ਼ਮੀ ਰੋਡ ਸੇਫ਼ਟੀ ਆਡਿਟ ਦੇ ਬਣਾਏ ਗਏ। ਉਨ੍ਹਾਂ ਕਿਹਾ ਕਿ ਹਾਈਵੇਅ ਐਲਾਈਨਮੈਂਟ, ਵਿਜ਼ੀਬਿਲਿਟੀ, ਐਪ੍ਰੋਚ ਐਂਗਲ ਅਤੇ ਟ੍ਰੈਫ਼ਿਕ ਫ਼ਲੋ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਗਲਤ ਡਿਜ਼ਾਇਨ ਤੇ ਨਿਰਮਾਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਨੇ ਦ੍ਰਿੜ਼ਤਾ ਨਾਲ ਕਿਹਾ ਕਿ ਜੇਕਰ ਇਹ ਚਾਰ ਪੁਲ ਸੁਰੱਖਿਆ ਮਾਪਦੰਡਾਂ ’ਤੇ ਖਰੇ ਨਹੀਂ ਉਤਰਦੇ, ਤਾਂ ਅਸੀਂ ਕਾਨੂੰਨੀ ਤੌਰ ’ਤੇ ਇਨ੍ਹਾਂ ਨੂੰ ਵੀ ਢਾਹੁਣ ਲਈ ਮਜਬੂਰ ਕਰਾਂਗੇ। ਜਿਵੇਂ 47 ਗੈਰ ਕਾਨੂੰਨੀ ਇਮਾਰਤਾਂ ਖ਼ਿਲਾਫ਼ ਕਾਰਵਾਈ ਹੋ ਰਹੀ ਹੈ, ਉਸੇ ਤਰ੍ਹਾਂ ਬਿਨ੍ਹਾਂ ਸੇਫ਼ਟੀ ਆਡਿਟ ਦੇ ਬਣੇ ਇਹ ਪੁਲ ਵੀ ਹਟਾਏ ਜਾਣਗੇ। ਮਨੁੱਖੀ ਜ਼ਿੰਦਗੀ ਤੋਂ ਵੱਡਾ ਕੋਈ ਨਿਰਮਾਣ ਨਹੀਂ ਹੋ ਸਕਦਾ। ਡਾ. ਸੋਈ ਜੋ 33 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਪ੍ਰਾਪਤ ਅੰਤਰਰਾਸ਼ਟਰੀ ਰੋਡ ਸੇਫ਼ਟੀ ਵਿਸ਼ੇਸ਼ਗਿਆਨ ਹਨ ਉਨ੍ਹਾਂ ਨੇ ਕਿਹਾ ਕਿ ਸਾਊਥ ਸਿਟੀ ਰੋਡ ਨੂੰ ਸੁਰੱਖਿਅਤ ਬਣਾਉਣਾ ਸਿਰਫ਼ ਪ੍ਰਸ਼ਾਸਨਿਕ ਨਹੀਂ, ਸਗੋਂ ਨੈਤਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਹਾਈ ਕੋਰਟ ਵਿੱਚ ਉਸ ਦੇ ਤਾਰਕਿਕ ਅੰਜਾਮ ਤੱਕ ਲੈ ਕੇ ਜਾਵਾਂਗੇ। ਜ਼ੀਰੋ ਟੋਲਰੈਂਸ ਦਾ ਅਰਥ ਨਾ ਗੈਰ ਕਾਨੂੰਨੀ ਇਮਾਰਤ ਬਖ਼ਸ਼ੀ ਜਾਵੇਗੀ, ਨਾ ਅਸੁਰੱਖਿਅਤ ਪੁਲ। ਪੈਸਾ ਜ਼ਿੰਦਗੀਆਂ ਤੋਂ ਵੱਡਾ ਨਹੀਂ ਹੋ ਸਕਦਾ। ਅਰੋੜਾ ਨੇ ਕਿਹਾ ਕਿ ਲੁਧਿਆਣਾ ਸਿਟੀਜ਼ਨਜ਼ ਕੌਂਸਲ ਸੜਕ ਸੁਰੱਖਿਆ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਪੂਰੇ ਖੇਤਰ ਨੂੰ ਸੁਰੱਖਿਆ ਮਾਪਦੰਡਾਂ ਅਨੁਸਾਰ ਬਣਾਉਣ ਤੱਕ ਸੰਘਰਸ਼ ਜਾਰੀ ਰਹੇਗਾ।