ਆੜ੍ਹਤੀਆਂ ਵੱਲੋਂ ਕਣਕ ਦੀ ਖ਼ਰੀਦ ਦਾ ਮੁਕੰਮਲ ਬਾਈਕਾਟ ਦਾ ਐਲਾਨ
ਆੜ੍ਹਤੀਆਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ
Publish Date: Tue, 31 Mar 2026 08:27 PM (IST)
Updated Date: Tue, 31 Mar 2026 08:31 PM (IST)

ਪੰਜਾਬ ਦੇ ਆੜ੍ਹਤੀਆਂ ਦੀ ਕਮਿਸ਼ਨ ਹਰਿਆਣੇ ਬਰਾਬਰ ਕਰਨ ਦੀ ਕੀਤੀ ਮੰਗ ਸਰਵਣ ਸਿੰਘ ਭੰਗਲਾਂ, ਪੰਜਾਬੀ ਜਾਗਰਣ ਸਮਰਾਲਾ : ਸਮਰਾਲਾ ਦੀ ਅਨਾਜ ਮੰਡੀ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਦੀ ਅਗਵਾਈ ਚ ਇਕੱਤਰ ਹੋਏ ਸਮੂਹ ਆੜ੍ਹਤੀਆਂ ਵੱਲੋਂ ਕੱਲ੍ਹ ਤੋਂ ਅਣਮਿੱਥੇ ਸਮੇਂ ਲਈ ਕਣਕ ਦੀ ਖਰੀਦ ਦੇ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਭਰ ਦੇ ਆੜ੍ਹਤੀਆਂ ਦੀ ਐਸੋਸੀਏਸ਼ਨ ਦੇ ਸੱਦੇ ’ਤੇ ਸਥਾਨਕ ਆੜ੍ਹਤੀ ਐਸੋਸੀਏਸ਼ਨ ਵੱਲੋਂ ਲਏ ਫੈਸਲੇ ਅਨੁਸਾਰ ਜਦੋਂ ਤੱਕ ਆੜ੍ਹਤੀਆਂ ਦੀ ਆੜ੍ਹਤ ਹਰਿਆਣਾ ਦੇ ਆੜ੍ਹਤੀਆਂ ਦੇ ਬਰਾਬਰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਮੰਡੀ ਦੇ ਸਮੁੱਚੇ ਆੜ੍ਹਤੀਏ ਕਣਕ ਦੀ ਖਰੀਦ ਸਮੇਤ ਸਾਰੇ ਕੰਮਾਂ ਦਾ ਬਾਈਕਾਟ ਰੱਖਣਗੇ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਮਿੱਥੀ ਆੜ੍ਹਤ ਢਾਈ ਪ੍ਰਤੀਸ਼ਤ ਦੇ ਹਿਸਾਬ ਨਾਲ ਆੜ੍ਹਤੀਆਂ ਨੂੰ 65 ਰੁਪਏ ਪ੍ਰਤੀ ਕੁਇੰਟਲ ਆੜ੍ਹਤ ਦੇਣੀ ਬਣਦੀ ਹੈ ਪਰ ਪੰਜਾਬ ਦੇ ਆੜ੍ਹਤੀਆਂ ਦੀ ਲੰਬੇ ਸਮੇਂ ਤੋਂ ਇਸ ਮੰਗ ਪ੍ਰਤੀ ਹੁਣ ਪੰਜਾਬ ’ਚ ਆੜ੍ਹਤੀਆਂ ਦੀ ਆੜ੍ਹਤ ਸਿਰਫ 50 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਹਾਮੀ ਭਰੀ ਗਈ ਹੈ ਜਦ ਕਿ ਗੁਆਢੀ ਸੂਬੇ ਹਰਿਆਣਾ ’ਚ ਸਰਕਾਰ ਨੇ ਆੜ੍ਹਤੀਆਂ ਨੂੰ 55 ਰੁਪਏ ਪ੍ਰਤੀ ਕੁਇੰਟਲ ਕਣਕ ਤੇ ਆੜ੍ਹਤ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮਰਾਲਾ ਅਨਾਜ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਵੀ ਸੂਬਾ ਐਸੋਸੀਏਸ਼ਨ ਦੀ ਮੰਗ ਤੇ ਸਰਕਾਰ ਵੱਲੋਂ ਆੜ੍ਹਤ ਦੀ ਰਕਮ 55 ਰੁਪਏ ਕੁਇੰਟਲ ਕੀਤੇ ਜਾਣ ਦੀ ਮੰਗ ਪ੍ਰਵਾਨ ਹੋਣ ਤੱਕ ਮੰਡੀ ਵਿੱਚ ਫਸਲਾਂ ਦੀ ਖਰੀਦ ਦੇ ਬਾਈਕਾਟ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਪਾਲ ਮਾਜਰਾ, ਰਮਨ ਖੁਲਰ, ਰਿੰਕੂ ਥਾਪਰ, ਗੁਰਮੇਲ ਸਿੰਘ , ਵਿਨੋਦ ਕੁਮਾਰ ਅਗਰਵਾਲ, ਦਵਿੰਦਰ ਸਿੰਘ ਸਭੀ ਊਰਨਾ , ਛਿੰਦਰਪਾਲ ਸਿੰਘ ਰਾਜੂ ਪੜੌਦੀ, ਹਰਵਿੰਦਰ ਸਿੰਘ ਕੰਗ, ਬਲਜੀਤ ਸਿੰਘ ਢਿੱਲੋ ਅਤੇ ਸਾਹਿਲ ਘੁੰਗਰਾਲੀ ਆਦਿ ਆੜ੍ਹਤੀਏ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ।