ਸੜਕ ਕਿਨਾਰੇ ਖੜ੍ਹੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ
ਸੜਕ ਕਿਨਾਰੇ ਖੜੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ
Publish Date: Sun, 15 Mar 2026 07:46 PM (IST)
Updated Date: Mon, 16 Mar 2026 04:16 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਥਾਨਕ ਚੰਡੀਗੜ੍ਹ ਰੋਡ ਫੋਰਟਿਸ ਹਸਪਤਾਲ ਦੇ ਨਜ਼ਦੀਕ ਸੜਕ ਕੰਢੇ ਖੜ੍ਹੇ ਨੌਜਵਾਨ ਨੂੰ ਤੇਜ ਰਫਤਾਰ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ਵਿੱਚ ਪ੍ਰੀਤ ਨਗਰ ਗਿੱਲ ਚੌਕ ਦਾ ਰਹਿਣ ਵਾਲਾ ਨੌਜਵਾਨ ਪੁਨੀਤ ਬੁਰੀ ਤਰਾਂ ਨਾਲ ਫੱਟੜ ਹੋ ਗਿਆ। ਥਾਣਾ ਜਮਾਲਪੁਰ ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਣ ਮਗਰੋ ਪੁਨੀਤ ਦੇ ਬਿਆਨ ਉੱਪਰ ਮੁਲਜ਼ਮ ਵਾਸੀ ਕੁਹਾੜਾ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਨੀਤ ਢਲ ਮੁਤਾਬਿਕ ਘਟਨਾ ਵਾਲੇ ਦਿਨ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੈਕਟਰੀ ਦੇ ਮੇਨ ਗੇਟ ਤੋਂ ਬਾਹਰ ਨਿਕਲਿਆ। ਗੇਟ ਤੋਂ ਬਾਹਰ ਆ ਕੇ ਉਸ ਲਈ ਕਿਸੇ ਕੰਮ ਨਾਲ ਆਪਣਾ ਮੋਟਰਸਾਈਕਲ ਇਕ ਸਾਈਡ ’ਤੇ ਖੜ੍ਹਾ ਕੀਤਾ ਅਤੇ ਖੁਦ ਸੜਕ ਕੰਢੇ ਹੀ ਰੁਕ ਗਿਆ। ਇਸ ਦੌਰਾਨ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਮੋਟਰ ਸਾਈਕਲ ਚਲਾਉਂਦੇ ਹੋਏ ਮੁਲਜ਼ਮ ਨੇ ਉਸ ਨੂੰ ਫੇਟ ਮਾਰ ਦਿੱਤੀ। ਇਸ ਦੁਰਘਟਨਾ ਵਿੱਚ ਸ਼ਿਕਾਇਤ ਕਰਤਾ ਗੰਭੀਰ ਰੂਪ ਨਾਲ ਫੱਟੜ ਹੋ ਗਿਆ ਅਤੇ ਮੁਲਜ਼ਮ ਮੋਟਰਸਾਈਕਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਹੁਣ ਇਸ ਘਟਨਾ ਦੀ ਜਾਣਕਾਰੀ ਥਾਣਾ ਜਮਾਲਪੁਰ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ।