ਮੋਟਰਸਾਈਕਲ ਸਵਾਰ ਨੂੰ ਸੜਕ ’ਤੇ ਘੇਰ ਕੇ ਕੀਤਾ ਹਮਲਾ
ਮੋਟਰਸਾਈਕਲ ਸਵਾਰ ਨੌਜਵਾਨ ਨੂੰ ਸੜਕ ਤੇ ਘੇਰ ਕੇ ਕੀਤਾ ਹਮਲਾ
Publish Date: Mon, 09 Mar 2026 10:07 PM (IST)
Updated Date: Tue, 10 Mar 2026 04:10 AM (IST)
ਦੋ ਹਮਲਾਵਰਾਂ ਖਿਲਾਫ ਪਰਚਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਥਾਣਾ ਟਿੱਬਾ ਅਧੀਨ ਪੈਂਦੇ ਇਲਾਕੇ ਵਿਜੇ ਨਗਰ ਦੀ ਪੁਲੀ ਤੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਘੇਰ ਕੇ ਦੋ ਹਥਿਆਰਬੰਦਾਂ ਨੇ ਹਮਲਾ ਕਰ ਦਿੱਤਾ। ਉਕਤ ਵਾਰਦਾਤ ਦੇ ਜਾਣਕਾਰੀ ਮਿਲਣ ਮਗਰੋਂ ਥਾਣਾ ਟਿੱਬਾ ਪੁਲਿਸ ਨੇ ਵਾਰਦਾਤ ਦੇ ਸ਼ਿਕਾਰ ਹੋਏ ਨੌਜਵਾਨ ਮੁਹੱਲਾ ਵਿਸ਼ਕਰਮਾ ਨਗਰ ਵਾਸੀ ਅਮਨ ਨਾਗਪਾਲ ਦੇ ਬਿਆਨ ਉੱਪਰ ਮਾਤਾ ਕਰਮ ਕੌਰ ਕਲੋਨੀ ਦੇ ਰਹਿਣ ਵਾਲੇ ਹਰਮਨ ਸਿੰਘ ਤੇ ਟਿੱਬਾ ਰੋਡ ਵਾਸੀ ਜਸ਼ਨ ਢੀਂਡਸਾ ਖਿਲਾਫ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਅਮਨ ਨਾਗਪਾਲ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਦੋਸਤ ਪ੍ਰਿਥਵੀ ਦੇ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਵੱਲ ਜਾ ਰਿਹਾ ਸੀ ਇਸ ਦੌਰਾਨ ਜਦ ਉਹ ਵਿਜੇ ਨਗਰ ਪੁਲੀ ਕੋਲ ਪੁੱਜੇ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਹਰਮਨ ਸਿੰਘ ਅਤੇ ਜਸ਼ਨ ਢੀਂਡਸਾ ਨੇ ਉਸ ਨੂੰ ਸੜਕ ਤੇ ਰੋਕ ਲਿਆ। ਉਸ ਨੂੰ ਰੋਕ ਕੇ ਦੋਨਾਂ ਮੁਲਜ਼ਮਾਂ ਨੇ ਪੀੜਤ ਨਾਲ ਕੁੱਟਮਾਰ ਕਰਦੇ ਹੋਏ ਆਪਣੇ ਪਿਸਟਲ ਦੇ ਵੱਟ ਮਾਰ ਕੇ ਪੀੜਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਜਦ ਉਸ ਦਾ ਦੋਸਤ ਪ੍ਰਿਥਵੀ ਉਸ ਨੂੰ ਛੁਡਵਾਉਣ ਲਈ ਅੱਗੇ ਆਇਆ ਤਾਂ ਮੁਲਜ਼ਮਾਂ ਨੇ ਉਸ ਨਾਲ ਵੀ ਕੁੱਟ ਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।