ਔਰਤ ਨੂੰ ਗੱਲਾਂ ’ਚ ਉਲਝਾ ਕੇ ਨੌਸਰਬਾਜ਼ ਲੈ ਕੇ ਉਡੇ ਮੋਬਾਈਲ
ਔਰਤ ਨੂੰ ਗੱਲਾਂ ਵਿੱਚ ਉਲਝਾ ਕੇ ਨੌਸਰਬਾਜ ਲੈ ਕੇ ਉਡੇ ਮੋਬਾਇਲ
Publish Date: Wed, 01 Apr 2026 09:12 PM (IST)
Updated Date: Thu, 02 Apr 2026 04:14 AM (IST)

* ਮੁਲਜ਼ਮ ਗ੍ਰਿਫ਼ਤਾਰ, ਚਾਰ ਮੋਬਾਈਲ ਤੇ ਮੋਟਰਸਾਈਕਲ ਬਰਾਮਦ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਚੰਡੀਗੜ੍ਹ ਰੋਡ ਨਜ਼ਦੀਕ ਪਿੰਡ ਭਾਮੀਆਂ ਖੁਰਦ ਇਲਾਕੇ ’ਚ ਦੋ ਨੌਸਰਬਾਜ਼ਾਂ ਨੇ ਇਕ ਔਰਤ ਨੂੰ ਗੱਲਾਂ ’ਚ ਉਲਝਾ ਕੇ ਉਸ ਦੇ ਘਰੋਂ ਮੋਬਾਈਲ ਫੋਨ ਚੋਰੀ ਕਰ ਲਿਆ। ਵਾਰਦਾਤ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਉਕਤ ਔਰਤ ਵਾਪਸ ਆਈ ਤੇ ਮੋਬਾਈਲ ਫੋਨ ਗਾਇਬ ਵੇਖ ਕੇ ਉਸ ਨੂੰ ਚੋਰੀ ਦੀ ਵਾਰਦਾਤ ਦੀ ਭਿਣਕ ਲੱਗੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਜਮਾਲਪੁਰ ਪੁਲਿਸ ਨੇ ਮੁੰਡੀਆਂ ਕਲਾਂ ਵਾਸੀ ਲਵਪ੍ਰੀਤ ਰਾਏ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਮੁਲਜ਼ਮ ਕ੍ਰਿਸ਼ਨਾ ਕੁਮਾਰ ਯਾਦਵ ਉਰਫ ਰਾਜ ਤੇ ਰਜਿੰਦਰ ਯਾਦਵ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਲਵਪ੍ਰੀਤ ਰਾਏ ਨੇ ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਮਾਰਕੀਟਿੰਗ ਦੀ ਨੌਕਰੀ ਕਰਦਾ ਹੈ ਅਤੇ ਵਾਰਦਾਤ ਵਾਲੇ ਦਿਨ ਵੀ ਉਹ ਆਪਣੇ ਕੰਮ ਤੇ ਗਿਆ ਹੋਇਆ ਸੀ। ਉਸ ਨੂੰ ਕੰਮ ਤੇ ਭੇਜਣ ਮਗਰੋਂ ਉਸ ਦੀ ਪਤਨੀ ਅੰਮ੍ਰਿਤ ਕੌਰ ਘਰ ਵਿੱਚ ਕੱਪੜੇ ਧੋ ਰਹੀ ਸੀ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਘਰ ਬਾਹਰ ਮੋਟਰਸਾਈਕਲ ਰੋਕਿਆ ਅਤੇ ਉਸ ਦੀ ਪਤਨੀ ਨਾਲ ਇੱਧਰ ਉਧਰ ਦੀਆਂ ਗੱਲਾਂ ਕਰਨ ਲੱਗ ਗਏ। ਸ਼ਿਕਾਇਤ ਕਰਤਾ ਮੁਤਾਬਕ ਇੱਕ ਨੌਸਰਬਾਜ਼ ਉਸ ਨਾਲ ਗੱਲਾਬਾਤਾਂ ਕਰਦਾ ਰਿਹਾ ਜਦ ਕਿ ਦੂਸਰੇ ਨੇ ਮੌਕਾ ਦੇਖ ਕੇ ਉਨ੍ਹਾਂ ਦੇ ਕਮਰੇ ਵਿੱਚ ਪਿਆ ਮੋਬਾਇਲ ਫੋਨ ਚੁੱਕ ਲਿਆ। ਵਰਦਾਤ ਅੰਜਾਮ ਦੇਣ ਤੋਂ ਬਾਅਦ ਦੋਨੋਂ ਮੁਲਜ਼ਮ ਗੱਲਾਬਾਤਾਂ ਵਿੱਚਕਾਰ ਛੱਡ ਕੇ ਇਕਦਮ ਮੌਕੇ ਤੋਂ ਫਰਾਰ ਹੋ ਗਏ। ਹਿਸ ਤੋਂ ਬਾਅਦ ਉਸ ਦੀ ਪਤਨੀ ਨੇ ਅੰਦਰ ਜਾ ਕੇ ਵੇਖਿਆ ਤਾਂ ਮੋਬਾਇਲ ਫੋਨ ਚੋਰੀ ਹੋ ਚੁੱਕਾ ਸੀ। ਪਰਿਵਾਰ ਨੇ ਇਸ ਵਾਰਦਾਤ ਦੀ ਜਾਣਕਾਰੀ ਥਾਣਾ ਜਮਾਲਪੁਰ ਪੁਲਿਸ ਨੂੰ ਦੇ ਕੇ ਆਪਣੇ ਪੱਧਰ ਤੇ ਵਾਰਦਾਤ ਅੰਜਾਮ ਦੇਣ ਵਾਲੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮੁਲਜ਼ਮਾਂ ਦੀ ਭਾਲ ਦੌਰਾਨ ਪਤਾ ਲੱਗਾ ਕੀ ਵਾਰਦਾਤ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਕ੍ਰਿਸ਼ਨਾ ਕੁਮਾਰ ਯਾਦਵ ਅਤੇ ਬਲੀਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਰਜਿੰਦਰ ਯਾਦਵ ਨੇ ਅੰਜਾਮ ਦਿੱਤੀ ਸੀ, ਜੋ ਇਨੀ ਦਿਨੀਂ ਲੁਧਿਆਣਾ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਸਨ। ਮੁਲਜ਼ਮਾਂ ਸਬੰਧੀ ਮਿਲੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਦੋਨਾਂ ਖਿਲਾਫ ਪਰਚਾ ਦਰਜ ਕਰ ਕੇ ਪੜਤਾਲ ਦੌਰਾਨ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ। ਸ਼ੁਰੂਆਤੀ ਪੜਤਾਲ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ 4 ਮੋਬਾਈਲ ਫੋਨ ਤੇ ਵਾਰਦਾਤ ’ਚ ਇਸਤੇਮਾਲ ਹੋਇਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ।