ਗਹਿਣੇ ਖਰੀਦਣ ਆਈ ਨੌਸਰਬਾਜ ਔਰਤ ਨੇ ਉਡਾਈ ਸੋਨੇ ਦੀ ਮੁੰਦਰੀ
ਗਹਿਣੇ ਖਰੀਦਣ ਆਈ ਨੌਸਰਬਾਜ ਔਰਤ ਨੇ ਉੜਾਈ ਸੋਨੇ ਦੀ ਮੁੰਦਰੀ
Publish Date: Mon, 05 Jan 2026 09:48 PM (IST)
Updated Date: Mon, 05 Jan 2026 09:50 PM (IST)

ਅਸਲੀ ਨਾਲ ਬਦਲੀ ਨਕਲੀ ਮੁੰਦਰੀ, ਤਫਤੀਸ਼ ਦੌਰਾਨ ਗਿਰਫਤਾਰ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਥਾਣਾ ਮਾਡਲ ਟਾਊਨ ਅਧੀਨ ਗੁਲਾਟੀ ਚੌਂਕ ਸਥਿਤ ਮਾਂ ਵੈਸਨੋ ਨਾਮ ਦੇ ਸ਼ੋਰੂਮ ਵਿੱਚ ਆਈ ਨੋਸਰਬਾਜ ਔਰਤ ਨੇ ਦੁਕਾਨ ਮਾਲਕ ਅਤੇ ਸਟਾਫ ਨੂੰ ਚਕਮਾ ਦੇ ਕੇ ਸੋਨੇ ਦੀ ਮੁੰਦਰੀ ਗਾਇਬ ਕਰ ਦਿੱਤੀ। ਸ਼ੋਅਰਮ ਮਾਲਕ ਨੂੰ ਉਕਤ ਵਾਰਦਾਤ ਦਾ ਪਤਾ ਲੱਗਾ ਤਾਂ ਇਹ ਮਾਮਲਾ ਥਾਣਾ ਮਾਡਲ ਟਾਊਨ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਨੇ ਸ਼ੋਅਰੂਮ ਮਾਲਕ ਰਮੇਸ਼ ਨਗਰ ਹੈਬੋਵਾਲ ਦੇ ਰਹਿਣ ਵਾਲੇ ਅਸੀਸ ਸਚਦੇਵਾ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਮੁੰਦਰੀ ਚੋਰੀ ਕਰਨ ਵਾਲੀ ਨੌਸਰਬਾਜ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ।ਪੁਲਿਸ ਵੱਲੋਂ ਕਾਬੂ ਕੀਤੀ ਗਈ ਮੁਲਜਮ ਦੀ ਪਛਾਣ ਪਿੰਡ ਕਿਸ਼ਨਗੜ੍ਹ ਦੋਰਾਹਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ ਰੂਪ ਵਿੱਚ ਹੋਈ ਹੈ। ਅਸੀਸ ਸਚਦੇਵਾ ਮੁਤਾਬਕ ਉਹ ਗਲਾਟੀ ਚੌਕ ਇਲਾਕੇ ਵਿੱਚ ਮਾਂ ਵੈਸ਼ਨੋ ਨਾਮ ਤੇ ਗਹਿਣੇ ਦਾ ਸ਼ੋਅਰੂਮ ਚਲਾਉਂਦਾ ਹੈ। ਵਾਰਦਾਤ ਵਾਲੀ ਸ਼ਾਮ ਕਰੀਬ 8 ਵਜੇ ਇਕ ਔਰਤ ਉਸ ਦੀ ਦੁਕਾਨ ਤੇ ਸੋਨੇ ਦੀ ਮੁੰਦਰੀ ਖਰੀਦਣ ਲਈ ਆਈ। ਉਨਾਂ ਨੇ ਉਕਤ ਔਰਤ ਨੂੰ ਸੋਨੇ ਦੀਆਂ ਕਈ ਮੁੰਦਰੀਆਂ ਵਿਖਾਈਆਂ ਪਰ ਉਸ ਨੂੰ ਕੋਈ ਮੁੰਦਰੀ ਪਸੰਦ ਨਹੀਂ ਆਈ ਅਤੇ ਥੋੜੀ ਦੇਰ ਬਾਅਦ ਉਕਤ ਔਰਤ ਸ਼ੋਅਰੂਮ ਤੋਂ ਚਲੀ ਗਈ। ਉਸ ਦੇ ਜਾਣ ਮਗਰੋਂ ਗਹਿਣੇ ਦੁਬਾਰਾ ਡੱਬੇ ਵਿੱਚ ਪੈਕ ਕਰਨ ਦੌਰਾਨ ਉਨਾਂ ਧਿਆਨ ਨਾਲ ਵੇਖਿਆ ਤਾਂ ਉਨਾਂ ਦੇ ਸਟਾਕ ਵਿੱਚ ਪਈਆਂ ਮੁੰਦਰੀਆਂ ਵਿੱਚੋਂ ਇੱਕ ਮੁੰਦਰੀ ਨਕਲੀ ਨਿਕਲੀ। ਜਦੋਂ ਉਨਾਂ ਸ਼ੋਅਰੂਮ ਅੰਦਰ ਲੱਗੇ ਸੀਸੀਟੀ ਕੈਮਰਿਆਂ ਦੀ ਫੁਟੇਜ ਬਰੀਕੀ ਨਾਲ ਵੇਖੀ ਤਾਂ ਪਤਾ ਲੱਗਾ ਕਿ ਮੁੰਦਰੀ ਖਰੀਦਣ ਬਹਾਨੇ ਆਈ ਉਸ ਔਰਤ ਨੇ ਮੁੰਦਰੀਆਂ ਦੇਖਣ ਦੌਰਾਨ ਆਪਣੇ ਨਾਲ ਲਿਆਂਦੀ ਨਕਲੀ ਮੁੰਦਰੀ ਨਾਲ ਅਸਲ ਮੁੰਦਰੀ ਬਦਲ ਲਈ। ਅਸਲ ਮੁੰਦਰੀਆਂ ਵਿੱਚ ਨਕਲੀ ਮੁੰਦਰੀ ਰਲਾ ਕੇ ਉਸ ਨੇ ਰਿੰਗ ਦੀ ਗਿਣਤੀ ਤਾਂ ਪੂਰੀ ਕਰ ਦਿੱਤੀ ਪਰ ਸੁਨਿਆਰੇ ਦੀ ਅੱਖ ਨੇ ਨਕਲੀ ਮੁੰਦਰੀ ਜਲਦੀ ਹੀ ਪਛਾਣ ਲਈ। ਅਸੀਸ ਸਚਦੇਵਾ ਨੇ ਇਹ ਮਾਮਲਾ ਥਾਣਾ ਮਾਡਲ ਟਾਊਨ ਪੁਲਿਸ ਦੇ ਧਿਆਨ ਵਿੱਚ ਲਿਆ ਕੇ ਸੀਸੀ ਟੀਵੀ ਫੁਟੇਜ ਬਤੌਰ ਸਬੂਤ ਪੁਲਿਸ ਹਵਾਲੇ ਕੀਤੀ ਤਾਂ ਪੜਤਾਲ ਦੌਰਾਨ ਪਿੰਡ ਕਿਸ਼ਨਗੜ ਦੁਰਾਹਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੀ ਭਾਲ ਕਰਕੇ ਉਕਤ ਦੋਸ਼ਨ ਨੂੰ ਗਿਰਫਤਾਰ ਕਰ ਲਿਆ ਗਿਆ। ਇਸ ਵਾਰਦਾਤ ਦੇ ਤਫਤੀਸ਼ ਅਧਿਕਾਰੀ ਦਵਿੰਦਰ ਪਾਸੀ ਮੁਤਾਬਕ ਮੁਲਜਮ ਕੋਲੋਂ ਚੋਰੀ ਸ਼ੁਦਾ ਅੰਗੂਠੀ ਦੀ ਬਰਾਮਦਗੀ ਲਈ ਪੁੱਛ ਗਿੱਛ ਕੀਤੀ ਜਾ ਰਹੀ ਹੈ। ---