ਤੇਜ਼ ਰਫਤਾਰ ਕਾਰ ਨੇ ਐਕਟੀਵਾ ਸਵਾਰ ਨੂੰ ਮਾਰੀ ਟੱਕਰ
ਤੇਜ਼ ਰਫਤਾਰ ਕਾਰ ਨੇ ਐਕਟੀਵਾ ਸਵਾਰ ਨੂੰ ਮਾਰੀ ਟੱਕਰ
Publish Date: Sun, 08 Feb 2026 07:05 PM (IST)
Updated Date: Sun, 08 Feb 2026 07:08 PM (IST)

ਐਕਟੀਵਾ ਸਵਾਰ ਗੰਭੀਰ ਰੂਪ ਨਾਲ ਫੱਟੜ, ਡੀਐਮਸੀ ਭਰਤੀ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਚੰਡੀਗੜ੍ਹ ਰੋਡ ਉੱਚੀ ਮੰਗਲੀ ਕੱਟ ਕੋਲ ਤੇਜ ਰਫਤਾਰ ਕਾਰ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਣ ਚਲਾਉਂਦੇ ਹੋਏ ਐਕਟਿਵਾ ਤੇ ਜਾ ਰਹੇ ਮਾਂ ਪੁੱਤ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਦਾ ਹਾਦਸੇ ਵਿੱਚ ਐਕਟੀਵਾ ਚਾਲਕ ਕਰਨ ਵਰਮਾ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਮੁਹੱਲਾ ਚੰਦਰ ਨਗਰ ਦੀ ਰਹਿਣ ਵਾਲੀ ਰੇਸ਼ਮਾ ਰਾਣੀ ਦੇ ਬਿਆਨ ਉੱਪਰ ਕਾਰ ਚਾਲਕ ਸ਼ਿਵਾਜੀ ਨਗਰ ਵਾਸੀ ਅਮਿਤ ਕੁਮਾਰ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰੇਸ਼ਮਾ ਰਾਣੀ ਮੁਤਾਬਕ ਦੁਰਘਟਨਾ ਵਾਲੇ ਦਿਨ ਉਹ ਆਪਣੇ ਲੜਕੇ ਕਰਨ ਵਰਮਾ ਅਤੇ ਪੋਤੇ ਅਧੀਰਾਜ ਨਾਲ ਐਕਟੀਵਾ ਤੇ ਸਵਾਰ ਹੋ ਕੇ ਕੁਹਾੜਾ ਤੋਂ ਆਪਣੇ ਘਰ ਵੱਲ ਆ ਰਹੀ ਸੀ ਇਸ ਦੌਰਾਨ ਦੁਪਹਿਰ ਕਰੀਬ 12 ਵਜੇ ਜਦ ਉਹ ਉੱਚੀ ਮਗਲੀ ਕੱਟ ਚੰਡੀਗੜ੍ਹ ਰੋਡ ਕੋਲ ਪੁੱਜੇ ਤਾਂ ਇੱਕ ਤੇਜ਼ ਰਫਤਾਰ ਕਾਰ ਦੇ ਚਾਲਕ ਨੇ ਉਨਾਂ ਨੂੰ ਫੇਟ ਮਾਰ ਦਿੱਤੀ। ਉਨਾਂ ਨੂੰ ਟੱਕਰ ਮਾਰਨ ਮਗਰੋਂ ਕਾਰ ਨੇ ਸੜਕ ਕਿਨਾਰੇ ਖੜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿੱਚ ਸ਼ਿਕਾਇਤ ਕਰਤਾ ਅਤੇ ਉਸ ਦਾ ਲੜਕਾ ਕਰਨ ਵਰਮਾ ਗੰਭੀਰ ਰੂਪ ਨਾਲ ਫੱਟੜ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਸ ਦੇ ਲੜਕੇ ਨੂੰ ਸਥਾਨਕ ਦਿਆਨੰਦ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ।