- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਮ ਦੀ ਪੀਜਾ ਸ਼ਾਪ, ਹੁੰਦੀ ਸੀ ਨਸ਼ੇ ਦੀ ਸਪਲਾਈ

-ਪੁਲਿਸ ਟੀਮਾਂ ਨੇ ਦਿੱਤੀ ਦਬਿਸ਼, ਵੱਡੇ ਖੁਲਾਸਿਆਂ ਦੀ ਆਸ
ਫੋਟੋ 32
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਥਾਨਕ ਚੰਦਰ ਨਗਰ ਨੇੜੇ ਸਿਵਲ ਸਿਟੀ ਇਲਾਕੇ ਵਿੱਚ ਪੁਲਿਸ ਨੇ ਨਸ਼ਾ ਤਸਕਰੀ ਦੇ ਵੱਡੇ ਰੈਕਟ ਖਿਲਾਫ ਕਾਰਵਾਈ ਅਮਲ ’ਚ ਲਿਆਂਦੀ ਹੈ। ਥਾਣਾ ਹੈਬੋਵਾਲ ਦੀ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਪੀਜ਼ਾ ਐਕਸਪ੍ਰੈਸ ਨਾਮ ਦੀ ਦੁਕਾਨ ਤੇ ਛਾਪਾ ਮਾਰਿਆ। ਜਾਣਕਾਰੀ ਮੁਤਾਬਕ ਪੀਜਾ ਡਲਿਵਰੀ ਦੀ ਆੜ ਵਿੱਚ ਚੱਲ ਰਹੇ ਇਸ ਨਸ਼ਾ ਤਸਕਰੀ ਦੇ ਅੱਡੇ ਤੋਂ ਪੁਲਿਸ ਨੇ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਇਲਾਕੇ ’ਚ ਸਥਿਤ ਪੀਜਾ ਐਕਸਪ੍ਰੈਸ ਨਾਮ ਦੀ ਇਸ ਦੁਕਾਨ ਤੇ ਦੁਪਹਿਰੇ ਕਰੀਬ 2 ਵਜੇ ਛਾਪਾਮਾਰੀ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਇਸ ਕਾਰਵਾਈ ਦੌਰਾਨ ਪੁਲਿਸ ਨੇ ਦੁਕਾਨ ਵਿੱਚੋਂ ਵੱਡੀ ਮਾਤਰਾ ’ਚ ਨਸ਼ੇ ਦੀ ਖੇਪ ਬਰਾਮਦ ਕਰਕੇ ਇਸ ਨੈਟਵਰਕ ਨਾਲ ਜੁੜੇ ਲੋਕਾਂ ਬਾਰੇ ਮੁਕੰਮਲ ਜਾਣਕਾਰੀ ਲੈ ਕੇ ਕਈ ਥਾਵਾਂ ਛਾਪੇਮਾਰੀਆਂ ਕੀਤੀਆਂ ਹਨ। ਹਾਲਾਂਕਿ ਪੁਲਿਸ ਦੇ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਇਸ ਕਾਰਵਾਈ ਦੌਰਾਨ ਬਰਾਮਦ ਹੋਈ ਨਸ਼ੇ ਦੀ ਮਾਤਰਾ ਬਾਰੇ ਜਾਣਕਾਰੀ ਤਾਂ ਨਹੀਂ ਦਿੱਤੀ, ਪਰ ਇਸ ਵੱਡੀ ਕਾਰਵਾਈ ’ਚ ਨਸ਼ਾ ਤਸਕਰੀ ਦੇ ਰੈਕੇਟ ਨਾਲ ਜੁੜੇ ਵੱਡੇ ਮਗਰਮੱਛਾਂ ਬਾਰੇ ਜਾਣਕਾਰੀ ਹੱਥ ਲੱਗਣ ਦੀ ਆਸ ਹੈ।
-ਲਿੰਕ ਖੰਘਾਲਣ ’ਤੇ ਲੱਗੀਆਂ ਪੁਲਿਸ ਟੀਮਾਂ
ਪੀਜ਼ਾ ਐਕਸਪ੍ਰੈੱਸ ਤੋਂ ਕਥਿਤ ਤੌਰ ’ਤੇ ਚੱਲ ਰਹੇ ਨਸ਼ਾ ਸਪਲਾਈ ਦੇ ਧੰਦੇ ਧੀਆਂ ਤਾਰਾਂ ਖੰਗਾਲਣ ਲਈ ਪੁਲਿਸ ਵੱਲੋਂ ਦੁਕਾਨ ਦੇ ਮਾਲਿਕ ਅਤੇ ਸਟਾਫ ਦੇ ਮੋਬਾਇਲ ਫੋਨਾਂ ਦੀ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਉਸ ਜਗ੍ਹਾ ਆਉਣ ਜਾਣ ਵਾਲੇ ਸ਼ੱਕੀ ਵਿਅਕਤੀਆਂ ਸਬੰਧੀ ਜਾਣਕਾਰੀ ਘੋਖਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਪੜਤਾਲ ਦੌਰਾਨ ਇਸ ਨੈਟਵਰਕ ਦੀਆਂ ਤਾਰਾਂ ਕਈ ਸਫੇਦ ਪੋਸ਼ ਨਾਲ ਜੁੜੀਆਂ ਹਨ। ਸ਼ੁਰੂਆਤੀ ਪੜਤਾਲ ਵਿੱਚ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਪਾਰਟੀਆਂ ਇਸ ਰੈਕਟ ਨਾਲ ਜੁੜੇ ਹੋਰ ਮੁਲਜ਼ਮਾਂ ਨੂੰ ਜਾਂਚ ਦੇ ਘੇਰੇ ਅੰਦਰ ਲਿਆ ਰਹੀ ਹੈ ਅਤੇ ਜਲਦੀ ਹੀ ਵੱਡੇ ਖੁਲਾਸੇ ਹੋਣ ਦੀ ਆਸ ਹੈ।
-ਕਈ ਥਾਵਾਂ ’ਤੇ ਪੁਲਿਸ ਦੀ ਛਾਪੇਮਾਰੀ ਜਾਰੀ
ਸਿਵਿਲ ਸਿਟੀ ਦੇ ਪੀਜਾ ਐਕਸਪ੍ਰੈਸ ਤੋਂ ਚੱਲ ਰਹੇ ਨਸ਼ਾ ਤਸਕਰੀ ਦੇ ਰੈਕਟ ਦਾ ਖੁਲਾਸਾ ਹੋਇਆ ਤਾਂ ਆਲੇ-ਦੁਆਲੇ ਦੇ ਦੁਕਾਨਦਾਰਾਂ ਵਿੱਚ ਵੀ ਸਹਿਮ ਦੀ ਲਹਿਰ ਦੌੜ ਗਈ। ਦੁਪਹਿਰੇ ਢਾਈ ਵਜੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਪੁਲਿਸ ਪਾਰਟੀਆਂ ਨੇ ਪੀਜਾ ਐਕਸਪ੍ਰੈੱਸ ਨੂੰ ਘੇਰ ਲਿਆ ਅਤੇ ਆਸ ਪਾਸ ਦੇ ਦੁਕਾਨਦਾਰਾਂ ਤੋਂ ਕੁਝ ਪੜਤਾਲ ਸ਼ੁਰੂ ਕਰਦਿਆਂ ਆਮ ਲੋਕਾਂ ਦੀ ਆਵਾਜਾਈ ਥੋੜੀ ਦੇਰ ਲਈ ਰੋਕੀ ਰੱਖੀ। ਏਸੀਪੀ ਸਿਵਿਲ ਲਾਈਨ ਸਰਬਜੀਤ ਸਿੰਘ ਦੀ ਅਗਵਾਈ ਹੇਠ ਦੁਕਾਨ ਅੰਦਰ ਸਰਚ ਸ਼ੁਰੂ ਕੀਤੀ ਗਈ, ਤਾਂ ਅੰਦਰੋਂ ਕਰੀਬ 400 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਦੁਕਾਨ ਮਾਲਕ ਨੂੰ ਹਿਰਾਸਤ ’ਚ ਲੈ ਕੇ ਹੋਰ ਬਰਾਮਦਗੀ ਲਈ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਵਧੇਰੀ ਪੜਤਾਲ ਮਗਰੋਂ ਮੁਲਜ਼ਮ ਦੇ ਨਸ਼ਾ ਪ੍ਰਾਪਤ ਕਰਨ ਦੇ ਸੰਪਰਕਾਂ ਤੇ ਸਪਲਾਈ ਵਾਲੇ ਗ੍ਰਾਹਕਾਂ ਸਬੰਧੀ ਵੇਰਵੇ ਸਾਹਮਣੇ ਆਉਣਗੇ।