ਬਲਾਕ ਲੁਧਿਆਣਾ-2 ਦੇ ਅਧਿਆਪਕਾਂ ਦਾ ਇਕ ਰੋਜ਼ਾ ਸੈਮੀਨਾਰ
ਬਲਾਕ ਲੁਧਿਆਣਾ -2 ਦੇ ਅਧਿਆਪਕਾਂ ਦਾ ਇਕ ਰੋਜ਼ਾ ਸੈਮੀਨਾਰ ਲਗਾਇਆ
Publish Date: Wed, 18 Feb 2026 07:38 PM (IST)
Updated Date: Thu, 19 Feb 2026 04:10 AM (IST)
ਫੋਟੋ ਨੰਬਰ-26 ਰਵੀ, ਪੰਜਾਬੀ ਜਾਗਰਣ ਲੁਧਿਆਣਾ ਸਿੱਖਿਆ ਵਿਭਾਗ ਵੱਲੋਂ ਆਈਈਡੀ ਸ਼ਾਖਾ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਦੀ ਅਗਵਾਈ ਦੇ ਨਾਲ ਨਾਲ ਪਰਮਜੀਤ ਸਿੰਘ ਬੀਪੀਈਓ ਲੁਧਿਆਣਾ -2 ਦੀ ਦੇਖ-ਰੇਖ ਹੇਠ ਵਿਭਾਗ ਚ 2021 ਤੋਂ ਬਾਅਦ ਨਿਯੁਕਤ ਹੋਏ 126 ਅਧਿਆਪਕਾਂ ਦਾ ਇਕ ਰੋਜ਼ਾ ਸੈਮੀਨਾਰ ਲਗਾਇਆ ਗਿਆ । ਇਸ ਮੌਕੇ ਜਗਜੀਤ ਸਿੰਘ ਝਾਂਡੇ ਬਲਾਕ ਰਿਸੋਰਸ ਕੋਆਰਡੀਨੇਟਰ ਵੱਲੋਂ ਅਧਿਆਪਕਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਨਿਸ਼ਾਨਦੇਹੀ ਕਰਨ ਸਮੇਂ ਕਿਹੜੀਆਂ -ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਬਾਰੇ ਜਾਣਕਾਰੀ ਦਿੱਤੀ ਗਈ । ਇਹਨਾਂ ਵਿਦਿਆਰਥੀਆਂ ਨੂੰ ਬਹੁਤ ਸੂਖਮਤਾਂ ਨਾਲ਼ ਪੇਸ਼ ਆਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੀਨਾ ਕੁਮਾਰੀ ਅਤੇ ਤੇਜਿੰਦਰ ਕੌਰ (ਦੋਵੇਂ ਰਿਸੋਰਸ ਪਰਸਨ ) ਵੱਲੋਂ ਪਰਸਨ ਵਿਦ ਡਿਸਏਬਿਲਟੀ ਐਕਟ 2016 ਵਿੱਚ 21 ਤਰ੍ਹਾਂ ਦੀਆਂ ਡਿਸਏਬਿਲਟੀ ਬਾਰੇ ਜਾਣਕਾਰੀ ਦਿੱਤੀਆਂ ਗਈਆਂ। ਸਰਕਾਰ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਚ ਮਿਲ ਰਹੀਆਂ ਸਹੂਲਤਾਂ ਬਾਰੇ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ ਗਿਆ। ਅਧਿਆਪਕਾਂ ਨਾਲ਼ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨਾਲ਼ ਸਕੂਲਾਂ ਚ ਆਉਣ ਵਾਲੀਆਂ ਸਮੱਸਿਆ ਬਾਰੇ ਚਰਚਾ ਕੀਤੀ ਗਈ।