ਅਨਹਦ ਦੀ ਪ੍ਰਧਾਨਗੀ ਹੇਠ ਸਤਲੁਜ ਕਲਮ ਕਲਾ ਮੰਚ ਦੀ ਮੀਟਿੰਗ ਹੋਈ
ਅਨਹਦ ਦੀ ਪ੍ਰਧਾਨਗੀ ਹੇਠ ਸਤਲੁਜ ਕਲਮ ਕਲਾ ਮੰਚ ਦੀ ਮੀਟਿੰਗ ਹੋਈ
Publish Date: Mon, 13 Apr 2026 06:28 PM (IST)
Updated Date: Mon, 13 Apr 2026 06:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਐਤਵਾਰ ਨੂੰ ਸੁਖਵਿੰਦਰ ਸਿੰਘ ਅਨਹਦ ਦੀ ਪ੍ਰਧਾਨਗੀ ਹੇਠ ਵੱਡੀ ਪਾਰਕ ਨਿਊ ਸੁਭਾਸ਼ ਨਗਰ ਵਿਖੇ ਸਤਲੁਜ ਕਲਮ ਕਲਾ ਮੰਚ ਰਾਹੋਂ ਰੋਡ ਮੰਗਲੀ ਟਾਂਡਾ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਸਮੂਹ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੌਕੇ ਕਵਿਤਾ ਲਿਖਣ ਅਤੇ ਕਵਿਤਾ ਬੋਲਣ ਦੀਆਂ ਬਾਰੀਕੀਆਂ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਚਰਚਾ ਕੀਤੀ ਗਈ। ਦਲਜਿੰਦਰ ਸਿੰਘ ਰਹਿਲ ਇਟਲੀ ਜ਼ੂਮ ਐਪ ਦੇ ਮਾਧਿਅਮ ਰਾਹੀਂ ਇਸ ਮੀਟਿੰਗ ਦਾ ਹਿੱਸਾ ਬਣੇ। ਇਸ ਮੌਕੇ ਹਾਜਰ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦਾ ਵਿਸ਼ਾ ਵਿਸਾਖੀ ਦਾ ਤਿਉਹਾਰ ਰਿਹਾ। ਅਲੱਗ-ਅਲੱਗ ਕਵੀਆਂ ਨੇ ਬਹੁਤ ਹੀ ਖੂਬਸੂਰਤ ਤੇ ਮੋਹ ਭਿੱਜੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤ੍ਰ ਮੁਗਧ ਕਰ ਦਿੱਤਾ। ਇਸ ਮੀਟਿੰਗ ਵਿੱਚ ਜੱਸ ਪੱਕੇਵਾਲਾ, ਗੁਰਵਿੰਦਰ ਗਿੰਦਾ, ਹਰਮਨ ਮੰਗਲੀ, ਬਲਕਾਰ ਸਿੰਘ, ਗੁਰਦੀਪ ਸਿੰਘ ਮੰਗਲੀ, ਬਲਜਿੰਦਰ ਸਿੰਘ ਮੰਗਲੀ ਅਤੇ ਏਪੀ ਮੌਰੀਆ ਵੀ ਸ਼ਾਮਿਲ ਹੋਏ।