ਦਿਲ ਕੰਬਾਊ ਘਟਨਾ : ਪਤੰਗ ਉਡਾਉਂਦੇ ਸਮੇਂ ਬੱਚੇ ਨਾਲ ਵਾਪਰਿਆ ਵੱਡਾ ਹਾਦਸਾ, ਖ਼ੂਨ ਨਾਲ ਲਥਪਥ ਬੱਚੇ ਨੂੰ ਪਹੁੰਚਾਇਆ ਹਸਪਤਾਲ
ਜਗਰਾਓਂ ’ਚ ਪਤੰਗ ਉਡਾਉਂਦਿਆਂ ਛੱਤ ਤੋਂ ਡਿੱਗਣ ਕਾਰਨ 10 ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਇਸ ਹਾਦਸੇ ’ਚ ਮਾਸੂਮ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਉਸ ਦੇ ਮੂੰਹ, ਨੱਕ ਤੇ ਹੋਰਾਂ ਹਿੱਸਿਆਂ ’ਤੇ ਕਈ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ’ਚ ਜਗਰਾਓਂ ਦੇ ਹੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
Publish Date: Wed, 07 Jan 2026 01:10 PM (IST)
Updated Date: Wed, 07 Jan 2026 01:14 PM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ। ਜਗਰਾਓਂ ’ਚ ਪਤੰਗ ਉਡਾਉਂਦਿਆਂ ਛੱਤ ਤੋਂ ਡਿੱਗਣ ਕਾਰਨ 10 ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਇਸ ਹਾਦਸੇ ’ਚ ਮਾਸੂਮ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਉਸ ਦੇ ਮੂੰਹ, ਨੱਕ ਤੇ ਹੋਰਾਂ ਹਿੱਸਿਆਂ ’ਤੇ ਕਈ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ’ਚ ਜਗਰਾਓਂ ਦੇ ਹੀ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਸਥਾਨਕ ਚੂੰਗੀ ਨੰਬਰ 7 ਵਾਸੀ ਰਵਿੰਦਰ ਸਿੰਘ ਦਾ 10 ਸਾਲਾ ਪੁੱਤਰ ਅਗਮ ਘਰ ਦੀ ਛੱਤ ’ਤੇ ਪਤੰਗ ਉਡਾ ਰਿਹਾ ਸੀ। ਪਤੰਗ ਉਡਾਉਂਦਿਆਂ ਇੱਕ ਹੋਰ ਬੱਚੇ ਦੀ ਪਤੰਗ ਨਾਲ ਪੇਚਾ ਲੜ ਗਿਆ। ਇਸੇ ਦੌਰਾਨ ਅਗਮ ਘਰ ਦੀ ਛੱਤ ਤੋਂ ਥੱਲੇ ਜਾ ਡਿੱਗਾ।
ਖ਼ੂਨ ਨਾਲ ਲਥਪਥ ਅਗਮ ਨੂੰ ਪਰਿਵਾਰਕ ਮੈਂਬਰ ਜਗਰਾਓਂ ਦੇ ਕਲਿਆਣੀ ਹਸਪਤਾਲ ਲੈ ਗਏ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।