ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਥਾ ਰਵਾਨਾ
ਤਖਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜੱਥਾ ਰਵਾਨਾ
Publish Date: Thu, 23 Apr 2026 07:07 PM (IST)
Updated Date: Fri, 24 Apr 2026 04:07 AM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਸੇਵਾਦਾਰ ਸੇਵਾ ਸੋਸਾਇਟੀ ਵੱਲੋਂ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਦੇ ਪਵਿੱਤਰ ਦਰਸ਼ਨਾਂ ਲਈ ਤਕਰੀਬਨ 100 ਸ਼ਰਧਾਲੂਆਂ ਦਾ ਜੱਥਾ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਰਵਾਨਗੀ ਸਮੇਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਆਤਮਕ ਚਾਉ ਦੇਖਣ ਨੂੰ ਮਿਲਿਆ। ਸੋਸਾਇਟੀ ਦੇ ਸੇਵਾਦਾਰ ਹਰਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਾਰਮਿਕ ਯਾਤਰਾ 10 ਦਿਨਾਂ ਲਈ ਆਯੋਜਿਤ ਕੀਤੀ ਗਈ ਹੈ, ਜਿਸ ਦੌਰਾਨ ਜੱਥਾ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਮੇਤ ਆਸ-ਪਾਸ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰੇਗਾ। ਇਸ ਤੋਂ ਇਲਾਵਾ ਜਥਾ ਬਿਦਰ ਵਿਖੇ ਵੀ ਮੱਥਾ ਟੇਕਣ ਲਈ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੀ ਰਵਾਨਗੀ ਮਾਤਾ ਵਿਪਨਪ੍ਰੀਤ ਕੌਰ ਦੇ ਅਸ਼ੀਰਵਾਦ ਤੇ ਸਵਰਗਵਾਸੀ ਗੁਰਿੰਦਰਪਾਲ ਸਿੰਘ ਪੱਪੂ ਦੀ ਟੀਮ ਦੇ ਵੱਡਮੁੱਲੇ ਸਹਿਯੋਗ ਨਾਲ ਸੰਭਵ ਹੋਈ ਹੈ। ਜੱਥੇ ਦੀ ਰਵਾਨਗੀ ਤੋਂ ਪਹਿਲਾਂ ਮਨਿੰਦਰ ਸਿੰਘ ਅਹੂਜਾ ਵੱਲੋਂ ਅਰਦਾਸ ਕੀਤੀ ਗਈ, ਜਿਸ ਉਪਰੰਤ ਸੰਗਤਾਂ ਨੇ ਵਾਹਿਗੁਰੂ ਦੇ ਜੈਕਾਰਿਆਂ ਨਾਲ ਜਥੇ ਨੂੰ ਰਵਾਨਾ ਕੀਤਾ। ਅਹੂਜਾ ਨੇ ਕਿਹਾ ਕਿ ਇਹ ਯਾਤਰਾ ਸੰਗਤਾਂ ਨੂੰ ਆਤਮਿਕ ਸ਼ਾਂਤੀ ਅਤੇ ਗੁਰਮਤਿ ਨਾਲ ਜੋੜਨ ਦਾ ਸੁਨੇਹਾ ਦਿੰਦੀ ਹੈ। ਇਸ ਮੌਕੇ ਅਮਰਜੀਤ ਸਿੰਘ, ਰਜਿੰਦਰ ਸਿੰਘ, ਪਰਵਿੰਦਰ ਸਿੰਘ, ਗੁਰਬਖਸ਼ ਸਿੰਘ, ਗੁਰਵਿੰਦਰ ਸਿੰਘ ਸੋਨੂੰ, ਅਰਸ਼ਦੀਪ ਸਿੰਘ, ਸੁਮਿਤ ਕੌਰ ਸੱਚਰ, ਛਿੰਦਾ ਦੁੱਗਰੀ, ਗੁਰਮੀਤ ਸਿੰਘ ਅਤੇ ਦਵਿੰਦਰ ਕੌਰ ਸੋਹਲ, ਗੁਰਵਿੰਦਰ ਸਿੰਘ ਰੰਧਾਵਾ, ਜਸਬੀਰ ਸਿੰਘ, ਮਨਪ੍ਰੀਤ ਸਿੰਘ, ਅਮਰਪ੍ਰੀਤ ਕੌਰ, ਗੁਰਵਿੰਦਰ ਕੌਰ, ਕੁਲਵੰਤ ਕੌਰ ਚੌਹਾਨ, ਰਣਜੀਤ ਕੌਰ, ਚਾਂਦ ਕੌਰ, ਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਸੁਖਵਿੰਦਰ ਕੌਰ, ਰੂਪਨੀਤ ਕੌਰ ਵੀ ਮੌਜੂਦ ਸਨ।