ਪੀਐੱਮ ਸ੍ਰੀ ਸਰਕਾਰੀ ਸਕੂਲ ਡੇਹਲੋਂ ’ਚ ਸਾਲ 2024-25 ਦੀਆਂ ਪ੍ਰਾਪਤੀਆਂ ਸਬੰਧੀ ਕਰਵਾਇਆ ਸਮਾਗਮ
ਪੀ ਐਮ ਸ੍ਰੀ ਸਰਕਾਰੀ ਸਕੂਲ ਡੇਹਲੋਂ ਵਿਖੇ ਸਾਲ 2024-25 ਦੀਆਂ ਪ੍ਰਾਪਤੀਆਂ ਸਬੰਧੀ ਕਰਵਾਇਆ ਸਮਾਗਮ
Publish Date: Wed, 18 Mar 2026 10:02 PM (IST)
Updated Date: Thu, 19 Mar 2026 04:13 AM (IST)

ਫੋਟੋ- 37 ਬਿੰਨੀ ਡੇਹਲੋਂ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਹਲੋਂ ਵਿੱਚ ਸਾਲ 2024-25 ਦੀਆਂ ਪ੍ਰਾਪਤੀਆਂ ਸਾਂਝੀਆਂ ਕਰਨ ਲਈ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਦੇ ਰੂਪ ਵਿੱਚ ਸਰਪੰਚ ਪਰਮਜੀਤ ਸਿੰਘ ਦੀਪਾ ਡਾਇਰੈਕਟਰ ਮਿਲਨ ਪੈਲਸ ਪਰਿਵਾਰ ਪਹੁੰਚੇ। ਇਸ ਸਮੇਂ ਪ੍ਰਿੰਸੀਪਲ ਜਗਦੀਸ਼ ਸਿੰਘ ਦੀ ਯੋਗ ਅਗਵਾਈ ਅਤੇ ਰਹਿਨੁਮਾਈ ਹੇਠ ਕਰਵਾਏ ਗਏ ਇਸ ਸਲਾਨਾ ਇਨਾਮ ਵੰਡ ਸਮਾਗਮ ’ਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਸਕੂਲ ਦੇ ਬੱਚਿਆਂ ਵੱਲੋਂ ਇਸ ਮੌਕੇ ਬਹੁਤ ਹੀ ਸ਼ਾਨਦਾਰ ਵੰਨਗੀਆਂ ਨੂੰ ਦਰਸਾਉਂਦਾ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੱਜ ਦੇ ਸਮਾਗਮ ਵਿੱਚ ਮੁੱਖ ਤੌਰ ਤੇ ਪਹੁੰਚੇ ਜਗਦੀਸ਼ ਰਾਮ, ਮੋਹਨ ਸਿੰਘ, ਚਰਨ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੀਡੀਆ ਇੰਚਾਰਜ ਅਜੀਤ ਪਾਲ ਸਿੰਘ ਜੱਸੋਵਾਲ ਨੇ ਦੱਸਿਆ ਕਿ ਖੇਡਾਂ ਤੇ ਹੋਰ ਖੇਤਰ ਦੇ ਵਿੱਚ ਪ੍ਰਾਪਤੀਆਂ ਕਰਨ ਵਾਲੇ 100 ਤੋਂ ਜਿਆਦਾ ਵਿਦਿਆਰਥੀਆਂ ਨੂੰ ਮੈਡਲਾਂ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਲੰਮਾ ਸਮਾਂ ਪ੍ਰੋਗਰਾਮ ਚੱਲਣ ਤੋਂ ਬਾਅਦ ਅਗਲੇ ਸਾਲ ਮੁੜ ਮਿਲਣ ਦਾ ਸੁਨੇਹਾ ਦੇ ਕੇ ਅੱਜ ਦਾ ਇਹ ਸਮਾਗਮ ਬਾਅਦ ਦੁਪਹਿਰ ਸਮਾਪਤ ਹੋ ਗਿਆ। ਸਟੇਜ ਸੰਚਾਲਨ ਦੀ ਡਿਊਟੀ ਸੰਜੀਵ ਕੁਮਾਰ ਜੋਸ਼ੀ ਅਤੇ ਅਜੀਤ ਪਾਲ ਸਿੰਘ ਜੱਸੋਵਾਲ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ। ਅੱਜ ਦੇ ਇਸ ਸਮਾਗਮ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਉਪ ਚੇਅਰਪਰਸਨ ਰੇਸ਼ਮਾ ਰਾਣੀ, ਮੰਜੂ ਬਾਲਾ, ਹਰਪ੍ਰੀਤ ਕੌਰ, ਕਰਮਜੀਤ ਕੌਰ, ਅਮਨਦੀਪ ਕੌਰ ਅਤੇ ਦਰਸ਼ਨਜੀਤ ਕੌਰ, ਬਲਦੇਵ ਸਿੰਘ ਰਿਟਾਇਰਡ ਸੈਂਟਰ ਹੈੱਡ ਟੀਚਰ, ਰਸ਼ਪਾਲ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਕੌਰ, ਵਰਿੰਦਰ ਕੌਰ, ਨਵਦੀਪ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ, ਆਸ਼ਾ ਰਾਣੀ, ਕਮਲਜੀਤ ਕੌਰ, ਨੀਲਮ ਦੇਵੀ, ਸੁਖਪ੍ਰੀਤ ਕੌਰ, ਸਿਮਰਨਜੀਤ ਕੌਰ, ਚਰਨਜੀਤ ਕੌਰ, ਬਲਦੀਪ ਕੌਰ, ਮਨਪ੍ਰੀਤ ਕੌਰ, ਪੂਜਾ ਰਾਣੀ, ਪ੍ਰਦੀਪ ਕੌਰ, ਦੀਪਕਾ ਰਾਣੀ, ਸੰਦੀਪ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਹਰਜੋਤ ਕੌਰ, ਰਣਜੀਤ ਕੌਰ, ਕੁਲਜੀਤ ਸਿੰਘ, ਬਲਵੀਰ ਸਿੰਘ, ਧਰਮਿੰਦਰ ਸਿੰਘ, ਨਰਿੰਦਰ ਕੁਮਾਰ, ਅਜੇ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ, ਪਰਮਜੀਤ ਕੌਰ, ਮੇਜਰ ਸਿੰਘ, ਗੁਰਤੇਜ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ, ਤਰਸੇਮ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।