ਉਦਯੋਗਪਤੀਆਂ ਦੇ ਵਫਦ ਵੱਲੋਂ ਐਕਮਾ ਦੇ ਨਵੇਂ ਪ੍ਰਧਾਨ ਰਿਸ਼ੀ ਪਾਹਵਾ ਨਾਲ ਮੁਲਾਕਾਤ
ਉਦਯੋਗਪਤੀਆਂ ਦੇ ਵਫਦ ਵੱਲੋਂ ਐਕਮਾ ਦੇ ਨਵੇਂ ਪ੍ਰਧਾਨ ਰਿਸ਼ੀ ਪਾਹਵਾ ਨਾਲ ਮੁਲਾਕਾਤ
Publish Date: Fri, 03 Apr 2026 06:10 PM (IST)
Updated Date: Fri, 03 Apr 2026 06:13 PM (IST)

ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਦੀ ਸਨਅਤੀ ਰਾਜਧਾਨੀ ਲੁਧਿਆਣਾ ਦੇ ਉਦਯੋਗਪਤੀਆਂ ਦੇ ਇਕ ਵਫ਼ਦ ਵੱਲੋਂ ਆਲ ਇੰਡੀਆ ਸਾਈਕਲ ਮੈਨਿਊਫੈਕਚਰਰਜ਼ ਐਸੋਸੀਏਸ਼ਨ (ਐਕਮਾ) ਦੇ ਨਵੇਂ ਬਣੇ ਪ੍ਰਧਾਨ ਰਿਸ਼ੀ ਪਾਹਵਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਜਿੱਥੇ ਵਫ਼ਦ ਨੇ ਪਾਹਵਾ ਨੂੰ ਪ੍ਰਧਾਨ ਬਣਨ ਦੀਆਂ ਮੁਬਾਰਕਾਂ ਦਿੱਤੀਆਂ, ਉੱਥੇ ਹੀ ਸਾਈਕਲ ਉਦਯੋਗ ਨੂੰ ਦਰਪੇਸ਼ ਵੱਖ-ਵੱਖ ਮੁਸ਼ਕਲਾਂ ਤੇ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਵੀ ਕੀਤੀ। ਯੂਨਾਈਟਡ ਸਾਈਕਲ ਐਂਡ ਪਾਰਟਸ ਮੈਨਫੈਕਚਰਰ ਐਸੋਸੀਏਸ਼ਨ(ਯੂਸੀਪੀਐੱਮਏ) ਦੇ ਸਾਬਕਾ ਪ੍ਰਧਾਨ ਤੇ ਵਿਸ਼ਵਕਰਮਾ ਇੰਡਸਟਰੀਜ਼ ਦੇ ਪ੍ਰਬੰਧਕ ਨਿਰਦੇਸ਼ਕ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਗੁਰਸੇਵਕ ਸਿੰਘ ਅੰਬਰ ਅਤੇ ਬੰਟੀ ਓਮ ਇੰਡਸਟਰੀ ਦੀ ਹਾਜ਼ਰੀ ਵਿੱਚ ਕਿਹਾ ਕਿ ਰਿਸ਼ੀ ਪਾਹਵਾ ਦਾ ਪ੍ਰਧਾਨ ਬਣਨਾ ਸੱਚਮੁੱਚ ਉਹਨਾਂ ਦੇ ਦ੍ਰਿਸ਼ਟੀਕੋਣ, ਸਮਰਪਣ ਅਤੇ ਉਦਯੋਗ ਦੇ ਅੰਦਰ ਮਜ਼ਬੂਤ ਲੀਡਰਸ਼ਿਪ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਪਾਹਵਾ ਦੇ ਆਉਣ ਵਾਲੇ ਕਾਰਜਕਾਲ ਲਈ ਬਹੁਤ ਸਫਲ ਅਤੇ ਪ੍ਰਭਾਵਸ਼ਾਲੀ ਕਾਮਨਾਵਾਂ ਦਿੰਦੇ ਹਾਂ। ਉਹਨਾਂ ਕਿਹਾ ਕਿ ਪਾਹਵਾ ਦੀ ਅਗਵਾਈ ਐਕਮਾ ਅਤੇ ਇਸ ਦੇ ਮੈਂਬਰਾਂ ਲਈ ਨਵੀਂ ਤਰੱਕੀ, ਨਵੀਨਤਾ ਤੇ ਵੱਡੀ ਸਫਲਤਾ ਲਿਆਵੇਗਾ। ਉਹਨਾਂ ਕਿਹਾ ਕਿ ਪਾਹਵਾ ਇੱਕ ਬਹੁਤ ਹੀ ਵੱਡੇ ਸਫਲ ਕਾਰੋਬਾਰੀ ਹਨ ਅਤੇ ਉਨ੍ਹਾਂ ਨੂੰ ਸਾਈਕਲ ਉਦਯੋਗ ਦੀਆਂ ਮੁਸ਼ਕਿਲਾਂ ਬਾਰੇ ਪਤਾ ਹੈ। ਉਹਨਾਂ ਨੂੰ ਉਮੀਦ ਹੈ ਕਿ ਪਾਹਵਾ ਆਪਣੇ ਕਾਰਜਕਾਲ ਵਿੱਚ ਸਾਈਕਲ ਉਦਯੋਗ ਦੀ ਤਰੱਕੀ ਲਈ ਅਤੇ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਕੇਂਦਰ ਤੇ ਰਾਜ ਸਰਕਾਰਾਂ ਨਾਲ ਰਾਬਤਾ ਕਾਇਮ ਕਰ ਕੇ ਕੋਈ ਨਾ ਕੋਈ ਰਾਹ ਜਰੂਰ ਤਿਆਰ ਕਰਨਗੇ। ਪਾਹਵਾ ਨੇ ਕਿਹਾ ਕਿ ਉਨਾਂ ਨੂੰ ਜਿਹੜੀਆਂ ਆਸਾਂ ਤੇ ਉਮੀਦਾਂ ਨਾਲ ਪ੍ਰਧਾਨ ਬਣਾਇਆ ਗਿਆ ਹੈ। ਉਹ ਮੈਂਬਰਾਂ ਤੇ ਸਾਈਕਲ ਉਦਯੋਗ ਦੀਆਂ ਆਸਾਂ ਤੇ ਉਮੀਦਾਂ ਤੇ ਖਾਰਾ ਉਤਰਨ ਲਈ ਆਪਣੇ ਵੱਲੋਂ ਹਰ ਸੰਭਵ ਉਪਰਾਲਾ ਕਰਨਗੇ।