200 ਗਜ ਦਾ ਕੀਤਾ ਸੌਦਾ, ਪੰਜਾਹ ਗਜ ਦੀ ਕਰਵਾਈ ਰਜਿਸਟਰੀ
200 ਗਜ ਦਾ ਕੀਤਾ ਸੌਦਾ,ਪੰਜਾਹ ਗਜ ਦੀ ਕਰਵਾਈ ਰਜਿਸਟਰੀ
Publish Date: Fri, 20 Feb 2026 08:27 PM (IST)
Updated Date: Fri, 20 Feb 2026 08:30 PM (IST)
ਐੱਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਪਿੰਡ ਗੋਬਿੰਦਗੜ੍ਹ ਵਿੱਚ 200 ਵਰਗ ਗਜ ਪਲਾਟ ਦਾ ਸੌਦਾ ਕਰ ਕੇ ਖਰੀਦਦਾਰ ਨੂੰ ਸਿਰਫ 50 ਗਜ ਪਲਾਟ ਦੀ ਰਜਿਸਟਰੀ ਕਰਵਾਉਣ ਵਾਲੇ ਮੁਲਜ਼ਮ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਸੂਆ ਰੋਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਰਾਮਨਾਥ ਯਾਦਵ ਦੇ ਬਿਆਨ ਉੱਪਰ ਅਦਾਲਤ ਯਾਦਵ ਖ਼ਿਲਾਫ਼ ਦਰਜ ਕੀਤਾ ਹੈ। ਰਾਮ ਨਾਥ ਯਾਦਵ ਮੁਤਾਬਿਕ ਅਦਾਲਤ ਯਾਦਵ ਨੇ ਉਸ ਨਾਲ ਪਿੰਡ ਗੋਬਿੰਦਗੜ੍ਹ ਵਿੱਚ 200 ਵਰਗ ਗਜ ਪਲਾਟ ਦਾ ਸੌਦਾ ਕੀਤਾ ਸੀ। ਸਾਰਾ ਲੈਣ ਦੇਣ ਫਾਈਨਲ ਹੋਣ ਮਗਰੋਂ ਮੁਲਜ਼ਮ ਨੇ ਪੀੜਤ ਦੇ ਹੱਕ ਵਿੱਚ 200 ਵਰਗ ਗਜ ਪਲਾਟ ਦੀ ਰਜਿਸਟਰੀ ਕਰਵਾਉਣ ਦੀ ਥਾਂ 50 ਵਰਗ ਗਜਦੀ ਰਜਿਸਟਰੀ ਕਰਵਾ ਕੇ ਉਸ ਨਾਲ ਧੋਖਾਧੜੀ ਕੀਤੀ। ਪੀੜਤ ਨੇ ਕਈ ਵਾਰ ਮੁਲਜ਼ਮ ਨੂੰ ਬਾਕੀ ਜ਼ਮੀਨ ਦੇ ਰਜਿਸਟਰੀ ਵੀ ਉਸ ਦੇ ਹੱਕ ਵਿੱਚ ਕਰਵਾਉਣ ਲਈ ਕਿਹਾ ਪਰ ਮੁਲਜ਼ਮ ਹਰ ਵਾਰ ਉਸ ਨੂੰ ਲਾਰੇ ਹੀ ਲਗਾਉਂਦਾ ਰਿਹਾ। ਕਈ ਵਾਰ ਪੰਚਾਇਤੀ ਰਾਜੀਨਾਮੇ ਹੋਣ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।