ਘਰ ਦੇ ਬਾਹਰ ਖੜ੍ਹੀ ਬ੍ਰੀਜ਼ਾ ਕਾਰ ਚੋਰੀ
ਘਰ ਦੇ ਬਾਹਰ ਖੜੀ ਬਰੀਜਾ ਕਾਰ ਚੋਰੀ
Publish Date: Sat, 14 Mar 2026 08:57 PM (IST)
Updated Date: Sun, 15 Mar 2026 04:19 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਮੋਤੀ ਨਗਰ ਅਧੀਨ ਆਉਂਦੇ ਮੁਹੱਲਾ ਵਾਲਮੀਕ ਆਸ਼ਰਮ ਦੇ ਇਕ ਘਰ ਦੇ ਬਾਹਰ ਖੜ੍ਹੀ ਬ੍ਰੀਜ਼ਾ ਕਾਰ ਚੋਰੀ ਹੋ ਗਈ। ਇਸ ਮਾਮਲੇ ਸਬੰਧੀ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਨੇ ਬੀਤੇ ਦਿਨ ਰਾਤ ਵੇਲੇ ਆਪਣੇ ਘਰ ਦੇ ਬਿਲਕੁਲ ਬਾਹਰ ਆਪਣੀ ਬ੍ਰੀਜ਼ਾ ਗੱਡੀ ਖੜ੍ਹੀ ਕੀਤੀ ਸੀ। ਅਗਲੇ ਦਿਨ ਸਵੇਰੇ ਅਨਿਲ ਕੁਮਾਰ ਜਦ ਘਰ ਤੋਂ ਕੰਮ ’ਤੇ ਜਾਣ ਲਈ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਗੱਡੀ ਘਰ ਦੇ ਬਾਹਰੋਂ ਚੋਰੀ ਹੋ ਚੁੱਕੀ ਸੀ। ਇਸ ਮਾਮਲੇ ’ਚ ਜਾਂਚ ਅਧਿਕਾਰੀ ਸਾਹਿਬ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਚੋਰ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ ਹੈ।