ਮੁਫ਼ਤ ਐਕਿਊਪੰਕਚਰ ਕੈਂਪ ਦੌਰਾਨ 78 ਮਰੀਜ਼ਾਂ ਦਾ ਇਲਾਜ
ਮੁਫ਼ਤ ਡਾਕਟਰੀ ਕੈਂਪ ਦੌਰਾਨ 78 ਮਰੀਜ਼ਾਂ ਦਾ ਇਲਾਜ
Publish Date: Thu, 19 Mar 2026 06:40 PM (IST)
Updated Date: Fri, 20 Mar 2026 04:13 AM (IST)

ਫੋਟੋ ਨੰਬਰ-19 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਡਾ. ਕੋਟਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਵੱਲੋਂ ਗੁਰੂਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਗੁੱਜਰਵਾਲ ਵਿਖੇ ਲਗਾਇਆ ਗਿਆ 2 ਰੋਜ਼ਾ ਮੁਫ਼ਤ ਐਕਿਊਪੰਕਚਰ ਕੈਂਪ ਸਮਾਪਤ ਹੋ ਗਿਆ। ਕੈਂਪ ਦਾ ਉਦਘਾਟਨ ਜਗਦੀਸ਼ ਸਿੰਘ ਗਰਚਾ (ਸਾਬਕਾ ਮੰਤਰੀ) ਨੇ ਕੀਤਾ। ਇਸ ਮੌਕੇ ਜਸਵੰਤ ਸਿੰਘ ਛਾਪਾ, ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਅਤੇ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕੈਂਪ ਦੌਰਾਨ ਵੱਡੀ ਗਿਣਤੀ ’ਚ ਮਰੀਜ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਕੁੱਲ 78 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਕੈਂਪ ਦੌਰਾਨ ਐਕਿਊਪੰਕਚਰ ਪੱਧਤੀ ਰਾਹੀਂ ਕਮਰ ਦਰਦ, ਸਰਵਾਈਕਲ, ਸਪਾਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਨਸਾਂ ਦੀ ਕਮਜ਼ੋਰੀ, ਨਿਊਰੋਪੈਥੀ, ਮਾਈਗ੍ਰੇਨ, ਅਨਿੰਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜੁਕਾਮ, ਐਲਰਜੀ, ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਅੱਖਾਂ ਦੀ ਕਮਜ਼ੋਰੀ, ਸਪੋਰਟਸ ਇੰਜਰੀ ਤੇ ਨਸ਼ਾ ਮੁਕਤੀ ਸਬੰਧੀ ਬਿਮਾਰੀਆਂ ਲਈ ਇਲਾਜ ਤੇ ਮੁਫ਼ਤ ਸਲਾਹ ਪ੍ਰਦਾਨ ਕੀਤੀ ਗਈ ਅਤੇ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕਰ ਕੇ ਉਨ੍ਹਾਂ ਨੂੰ ਯੋਗ ਮਾਰਗਦਰਸ਼ਨ ਦਿੱਤਾ ਗਿਆ। ਇਸ ਮੌਕੇ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਡਾ: ਰਘਵੀਰ ਸਿੰਘ ਵੱਲੋਂ ਕੈਂਪ ਵਿੱਚ ਆਪਣੀਆਂ ਮੁਫਤ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਮਨੀਸ਼ਾ, ਗਗਨ ਭਾਟੀਆ, ਤਰਸੇਮ ਲਾਲ, ਤਾਨੀਆ, ਮੀਨੂ ਆਦਿ ਨੇ ਵੀ ਕੈਂਪ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਇਆ। --