ਕੱਪੜਾ ਉਧਾਰ ਲੈ ਕੇ ਨਹੀਂ ਕੀਤੀ 70 ਲੱਖ ਦੀ ਅਦਾਇਗੀ
ਕੱਪੜਾ ਉਧਾਰ ਲੈ ਕੇ ਨਹੀਂ ਕੀਤੀ 70 ਲੱਖ ਦੀ ਅਦਾਇਗੀ
Publish Date: Wed, 08 Apr 2026 08:26 PM (IST)
Updated Date: Thu, 09 Apr 2026 04:09 AM (IST)

* ਪੜਤਾਲ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੀ ਏਸੀ ਮਾਰਕੀਟ ਦੇ ਇੱਕ ਕੱਪੜਾ ਕਾਰੋਬਾਰੀ ਨਾਲ 70 ਲੱਖ ਰੁਪਏ ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਜਾਂਚ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਚੰਦਰ ਨਗਰ ਹੈਬੋਵਾਲ ਦੇ ਵਾਸੀ ਅਮਿਤ ਜੈਨ ਦੀ ਸ਼ਿਕਾਇਤ ਤੇ ਇੰਦਰਾ ਪੁਰੀ ਅੰਬਾਲਾ ਹਰਿਆਣਾ ਦੇ ਰਹਿਣ ਵਾਲੇ ਸੁਭਾਸ਼ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਅਮਿਤ ਜੈਨ ਨੇ ਦੱਸਿਆ ਕਿ ਮੁਲਜ਼ਮ ਸੁਭਾਸ਼ ਕੁਮਾਰ ਉਨ੍ਹਾਂ ਕੋਲੋਂ ਕੱਪੜਾ ਉਧਾਰ ਲੈ ਜਾਂਦਾ ਸੀ। ਸਾਲ 2018 ਤੋਂ ਲੈ ਕੇ ਸਾਲ 2019 ਤੱਕ ਮੁਲਜ਼ਮ ਨੇ ਵੱਖ-ਵੱਖ ਸਮੇਂ ਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਕੱਪੜਾ ਉਧਾਰ ਲਿਆ। ਜਿਸ ਤੋਂ ਬਾਅਦ ਮੁਲਜ਼ਮ ਨੇ ਕੁਝ ਰਕਮ ਤਾਂ ਦੇ ਦਿੱਤੀ, ਪਰ 70 ਲੱਖ 38 ਹਜ਼ਾਰ ਦੀ ਅਦਾਇਗੀ ਨਾ ਕੀਤੀ। ਕਈ ਵਾਰ ਕਹਿਣ ਦੇ ਬਾਵਜੂਦ ਮੁਲਜ਼ਮ ਨੇ ਕੱਪੜਾ ਕਾਰੋਬਾਰੀ ਨੂੰ ਰਕਮ ਨਹੀਂ ਮੋੜੀ। ਇਸ ਸਬੰਧੀ ਅਮਿਤ ਜੈਨ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੜਤਾਲ ਉਪਰੰਤ ਪੁਲਿਸ ਅਧਿਕਾਰੀਆਂ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਐੱਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ। ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਮਿਤ ਜੈਨ ਦੀ ਸ਼ਿਕਾਇਤ ਤੇ ਸੁਭਾਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।