5 ਵਿਚੋਂ ਨਿਰਵਿਰੋਧ ਜਿੱਤੇ ਅੰਬ ਗਰੁੱਪ ਦੇ 7 ਉਮੀਦਵਾਰ
ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ 27 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਮੌਜੁਦਾ ਪ੍ਰਧਾਨ ਬਲਦੇਵ ਸਿੰਘ ਵਾਲੀਆ ਤੇ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਅੰਬ ਗਰੁੱਪ ਦੀ ਟੀਮ ਦੇ 15 ਵਿਚੋਂ 7 ਉਮੀਦਵਾਰ ਉਸ ਵਕਤ ਨਿਰਵਿਰੋਧ ਚੁਣੇ ਗਏ ਜਦ ਕਿਸੇ ਹੋਰ ਨੇ ਉਨਾਂ ਵਿਰੁਧ ਕਾਗਜ ਦੀ ਦਾਖਲ ਨਹੀਂ ਕੀਤੇ।
Publish Date: Wed, 18 Feb 2026 06:42 PM (IST)
Updated Date: Thu, 19 Feb 2026 04:07 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ 27 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ’ਚ ਮੌਜੁਦਾ ਪ੍ਰਧਾਨ ਬਲਦੇਵ ਸਿੰਘ ਵਾਲੀਆ ਤੇ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਅੰਬ ਗਰੁੱਪ ਦੀ ਟੀਮ ਦੇ 15 ਵਿਚੋਂ 7 ਉਮੀਦਵਾਰ ਉਸ ਵਕਤ ਨਿਰਵਿਰੋਧ ਚੁਣੇ ਗਏ ਜਦ ਕਿਸੇ ਹੋਰ ਨੇ ਉਨਾਂ ਵਿਰੁਧ ਕਾਗਜ ਦੀ ਦਾਖਲ ਨਹੀਂ ਕੀਤੇ। ਇਹ ਪੁਸ਼ਟੀ ਚੋਣ ਅਧਿਕਾਰੀ ਜਗਜੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲ ਕਰਦੇ ਹੋਏ ਕੀਤੀ। ਉਨ੍ਹਾਂ ਦੱਸਿਆ ਕਿ ਬਾਕੀ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 27 ਫਰਵਰੀ ਨੂੰ ਹੋਵੇਗਾ। ਉੱਧਰ ਦੁਜੇ ਪਾਸੇ ਇਲੈਕਸ਼ਨ ਦੀ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ।.ਪੀਏਯੂ. ਇੰਪਲਾਈਜ਼ ਫੋਰਮ ਦੀ ਟੀਮ ਵੱਲੌਂ ਬੁੱਧਵਾਰ ਨੂੰ ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਥਾਪਰ ਹਾਲ, ਏਡੀਸੀਸੀ, ਡੀਈਈ, ਕਾਲਜ਼ ਆਫ ਐਗਰੀਕਲਚਰ, ਕਾਲਜ ਆਫ ਬੇਸਿੰਕ ਸਇੰਸ, ਕਾਲਜ ਆਫ ਕਮਉਨਿਟੀ ਸਇੰਸ, ਪਲਾਂਟ ਬਰਿੰਡਿਗ ਵਿਭਾਗ ਅਤੇ ਸੋਇਲ ਸਇੰਸ ਵਿਭਾਗ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਇਸ ਚੋਣ ਪ੍ਰਚਾਰ ਵਿੱਚ ਭਾਰੀ ਗਿਣਤੀ ’ਚ ਮੁਲਾਜ਼ਮ ਸ਼ਾਮਲ ਹੋਏ। ਬਲਦੇਵ ਸਿੰਘ ਵਾਲੀਆ ਨੇ ਵਿਸ਼ਵਾਸ਼ ਪ੍ਰਗਟਾਇਆ ਕਿ ਮੁਲਾਜ਼ਮ ਉਨਾਂ ਦੇ ਬਾਕੀ 8 ਉਮੀਦਵਾਰਾਂ ਨੂੰ ਵੀ ਵੋਟਾਂ ਪਾਕੇ ਉਨਾਂ ਦੀ ਟੀਮ ਨੂੰ ਲਗਾਤਾਰ ਛੇਵੀਂ ਵਾਰ ਮੁਲਾਜ਼ਮਾ ਦੀ ਸੇਵਾ ਕਰਨ ਦਾ ਮੌਕਾ ਦੇਣਗੇ। ਇਸ ਮੋਕੇ ਲਾਲ ਬਹਾਦੁਰ ਯਾਦਵ, ਨਵਨੀਤ ਸ਼ਰਮਾਂ, ਨਰਿੰਦਰ ਸਿੰਘ ਸੇਖੋ, ਰਣਜੀਤ ਸਿੰਘ, ਮਨਮੋਹਨ ਸਿੰਘ, ਬਰਿੰਦਰ ਸਿੰਘ, ਧਰਮਿੰਦਰ ਸਿੰਘ ਸਿੱਧੂ, ਦਲਜੀਤ ਸਿੰਘ, ਗੁਰਇਕਬਾਲ ਸਿੰਘ ਸੋਹੀ, ਕੇਸ਼ਵ ਰਾਏ ਸੈਣੀ, ਹਰਮਿੰਦਰ ਸਿੰਘ, ਮੋਹਨ ਲਾਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ , ਸੁਰਜੀਤ ਸਿੰਘ, ਨੰਦ ਕਿਸ਼ੋਰ , ਅਵਤਾਰ ਚੰਦ, ਪਰਮਿੰਦਰ ਸਿੰਘ, ਅਮਰਜੀਤ ਸਿੰਘ, ਸਤਵਿੰਦਰ ਸਿੰਘ, ਪਿ੍ੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਤੇਜਿੰਦਰ ਸਿੰਘ, ਰਕੇਸ਼ ਕੁਮਾਰ ਕੌਡਲ, ਕਰਨੈਲ ਸਿੰਘ, ਹਰਮਨਦੀਪ ਸਿੰਘ ਗਰੇਵਾਲ , ਰਕੇਸ਼ ਕੁਮਾਰ, ਹੁਸਨ ਕੁਮਾਰ , ਡੈਨੀ ਪੁਰੀ, ਰਾਵਲ ਸਿੰਘ ਵਾਲੀਆ ਅਤੇ ਨਾਥ ਸਿੰਘ ਸ਼ਾਮਲ ਹੋਏ।