ਦੋ ਵਿਅਕਤੀਆਂ ਤੋਂ 6 ਗਰਾਮ ਹੈਰੋਇਨ ਬਰਾਮਦ
ਦੋ ਵਿਅਕਤੀਆਂ ਤੋਂ 6 ਗਰਾਮ ਹੈਰੋਇਨ ਬਰਾਮਦ
Publish Date: Sun, 15 Feb 2026 07:01 PM (IST)
Updated Date: Mon, 16 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ : ਦੋਰਾਹਾ ਪੁਲਿਸ ਵੱਲੋਂ ਦੋ ਵਿਅਕਤੀਆਂ ਤੋਂ 6 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਅਮਿਤ ਕੁਮਾਰ ਪੁੱਤਰ ਰਾਮ ਬਦਲ ਵਾਸੀ ਸਤਨਾਮ ਨਗਰ ਨੇੜੇ ਦੋਰਾਹਾ ਤੇ ਰੋਹਿਤ ਪੁੱਤਰ ਜੋਗੀ ਵਾਸੀ ਸੁੰਦਰ ਨਗਰ ਦੋਰਾਹਾ ਨੂੰ ਗ੍ਰਿਫਤਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਦੌਰਾਨ ਗੁਰੂ ਨਾਨਕ ਕਾਲਜ ਦੋਰਾਹਾ ਤੋਂ ਰੇਲਵੇ ਰੋਡ ਪੱਕੀ ਸੜਕ ’ਤੇ ਮੌਜੂਦ ਸੀ ਤਾਂ ਇਕ ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਦਿਖਾਈ ਦਿੱਤੇ। ਜਿੰਨ੍ਹਾਂ ਦੀ ਸ਼ੱਕ ਦੇ ਆਧਾਰ ’ਤੇ ਕੀਤੀ ਜਾਂਚ ਦੌਰਾਨ 6 ਗਰਾਮ ਹੈਰੋਇਨ ਬਰਾਮਦ ਹੋਈੇ।