ਏਟੀਐੱਮ ਲੁੱਟਣ ਦੀ ਯੋਜਨਾ ਬਣਾਉਂਦੇ 6 ਕਾਬੂ
ਏਟੀਐੱਮ ਲੁੱਟਣ ਦੀ ਯੋਜਨਾ ਬਣਾਉਂਦੇ 6 ਕਾਬੂ
Publish Date: Wed, 21 Jan 2026 07:33 PM (IST)
Updated Date: Thu, 22 Jan 2026 04:10 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਏਟੀਐੱਮ ਲੁੱਟਣ ਦੀ ਯੋਜਨਾ ਬਣਾ ਰਹੇ 6 ਨੌਜਵਾਨਾਂ ਨੂੰ ਕਾਬੂ ਕੀਤਾ। ਕੇਸ ਦੀ ਪੜਤਾਲ ਕਰ ਰਹੇ ਏਐੱਸਆਈ ਨਰਿੰਦਰ ਕੁਮਾਰ ਅਨੁਸਾਰ ਜਦੋਂ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਮੁੱਖ ਚੌਂਕ ਮੁੱਲਾਪੁਰ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਕਰਮਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਦਾਖਾ ਜਿਸ ਉੱਪਰ ਪਹਿਲਾਂ ਵੀ ਕਈ ਕੇਸ ਦਰਜ ਹਨ, ਜਿਸ ਨੇ ਆਪਣੇ ਨਾਲ ਨਵੇਂ ਮੁੰਡੇ ਰਲਾਏ ਹੋਏ ਹਨ ਅਤੇ ਉਨਾਂ ਪਾਸੋ ਵਾਰਦਾਤਾਂ ਕਰਾਉਂਦਾ ਹੈ ਅਤੇ ਅੱਜ ਵੀ ਕਰਮਜੀਤ ਸਿੰਘ ਆਪਣੇ ਸਾਥੀਆਂ ਕੁੰਦਨ ਕੁਮਾਰ ਪੁੱਤਰ ਸੁਬੋਤ ਪਾਸਵਾਨ, ਸੰਜੇ ਕੁਮਾਰ ਪੁੱਤਰ ਸੀਆ ਰਾਮ ਅਤੇ ਸ਼ਿਵਾ ਚੌਧਰੀ ਪੁੱਤਰ ਮਨੋਜ ਚੌਧਰੀ ਵਾਸੀਅਨ ਮੰਡੀ ਮੁੱਲਾਂਪੁਰ, ਮੁਹੰਮਦ ਸਮੀਰ ਸ਼ੇਖ ਪੁੱਤਰ ਮੁਹੰਮਦ ਹੁਸੈਨ ਅਤੇ ਅਕਾਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀਆਨ ਦਾਖਾ ਗੁਰਮਤਿ ਭਵਨ ਦੇ ਸਾਹਮਣੇ ਪਏ ਖਾਲੀ ਪਲਾਟ ਵਿੱਚ ਬੈਠੇ ਹਨ, ਜਿਹੜੇ ਏਟੀਐੱਮ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਤਲਾਹ ਅਨੁਸਾਰ ਛਾਪੇਮਾਰੀ ਕਰਕੇ ਉੱਕਤ ਨੌਜਵਾਨਾਂ ਨੂੰ ਕਾਬੂ ਕਰਨ ਉਪਰੰਤ ਇਨ੍ਹਾਂ ਕੋਲੋਂ 4 ਖੰਡੇ, 1 ਕ੍ਰਿਪਾਨ ਅਤੇ ਇੱਕ ਡਾਂਗ ਬਰਾਮਦ ਹੋਈ।