ਸੀਪੀਆਈਐੱਮਐੱਲ ਪਾਰਟੀ ਦਾ 57ਵਾਂ ਸਥਾਪਨਾ ਦਿਹਾੜਾ ਮਨਾਇਆ
ਸੀਪੀਆਈ ਐਮ ਐਲ ਲਿਬਰੇਸ਼ਨ ਪਾਰਟੀ ਦਾ 57ਵਾਂ ਸਥਾਪਨਾ ਦਿਵਸ ਮਨਾਇਆ
Publish Date: Wed, 22 Apr 2026 09:29 PM (IST)
Updated Date: Thu, 23 Apr 2026 04:11 AM (IST)
ਵਿਜੇ ਵਰਮਾ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਸ਼ੇਰਪੁਰ ਕਲਾਂ ਲਕਸ਼ਮੀ ਮਾਰਕੀਟ ’ਚ ਸੀਪੀਆਈ ਐੱਮਐੱਲ ਲਿਬਰੇਸ਼ਨ ਪਾਰਟੀ ਦਾ 57ਵਾਂ ਸਥਾਪਨਾ ਦਿਵਸ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ’ਚ ਮਨਾਇਆ। ਇਸ ਮੌਕੇ ਜੈ ਪ੍ਰਕਾਸ਼ ਨਰਾਇਣ ਨੇ ਕਿਹਾ ਭਾਰਤ ਦੀ ਕਮਊਨਿਸਟ ਪਾਰਟੀ ਜੋ ਕਿ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਲੜਦੀ ਹੈ ਤੇ ਮਜ਼ਦੂਰਾਂ ਨੂੰ ਆਪਣਾ ਸਹੀ ਹੱਕ ਦਬਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਪਾਰਟੀ ਦਾ ਹਰ ਨੇਤਾ ਤੇ ਵਰਕਰ ਲੋਕਾਂ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦਾ ਹੈ। ਇਸ ਮੌਕੇ ਬੱਬਨ ਪਾਸਵਾਨ, ਹੀਰਾ ਲਾਲ, ਚਿਤਰੰਜਨ ਕੁਮਾਰ, ਕ੍ਰਿਸ਼ਨ ਕੁਮਾਰ, ਜਲਾਲੂਦੀਨ ਅੰਸਾਰੀ, ਅਸ਼ਵਨੀ ਕੁਮਾਰ, ਰਣਜੀਤ ਸਿੰਘ, ਅਖਿਲੇਸ਼, ਰਮੇਸ਼ ਰਤਨ, ਮੰਜੂ ਦੀਦੀ, ਨਿਸ਼ਾ ਕੁਮਾਰੀ ਤੇ ਹੋਰ ਹਾਜ਼ਰ ਸਨ।