ਪਿੰਡ ਕੌੜੀ ’ਚ ਸੂਬਾ ਪੱਧਰ ’ਤੇ ਭਾਈ ਮਰਦਾਨਾ ਜੀ ਦਾ 568ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ

ਲਖਵਿੰਦਰ ਸਿੰਘ ਨਸਰਾਲੀ, ਪੰਜਾਬੀ ਜਾਗਰਣ
ਖੰਨਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮ ਸੇਵਕ, ਇਲਾਹੀ ਮਿੱਤਰ ਤੇ ਗੁਰੂ ਘਰ ਦੇ ਪਹਿਲੇ ਮਹਾਨ ਕੀਰਤਨੀਏ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਦੇ 568ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿ਼ ਪੰਜਾਬ ਵੱਲੋਂ ਸਾਲਾਨਾ ਮਹਾਨ ਗੁਰਮਤਿ ਕਥਾ ਕੀਰਤਨ ਦਰਬਾਰ ਗੁਰਦੁਆਰਾ ਸ੍ਰੀ ਗੁਰੂ ਅਰਜਨਸਰ ਸਾਹਿਬ ਪਿੰਡ ਕੌੜੀ ਨੇੜੇ ਖੰਨਾ ਵਿਖੇ ਕਰਵਾਇਆ ਗਿਆ।
ਸੂਬਾਈ ਪੱਧਰ ਦੇ ਇਸ ਗੁਰਮਤਿ ਸਮਾਗਮ ’ਚ ਪੰਜਾਬ ਭਰ ਦੇ ਸੰਤ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ’ਚ ਬਾਬਾ ਹਰਮਨਜੋਤ ਸਿੰਘ ਘਨੁੱੜਕੀ ਵਾਲਿਆਂ ਨੇ ਕਥਾ ਵਿਚਾਰ ਰਾਹੀਂ ਭਾਈ ਮਰਦਾਨਾ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ, ਧੰਨ ਧੰਨ ਗੁਰੂ ਰਾਮ ਦਾਸ ਜੀ ਲੰਗਰ ਪੁਰਹੀਰਾਂ ਹੁਸ਼ਿਆਰਪੁਰ ਦੇ ਮੁੱਖ ਸੇਵਾਦਾਰ ਗੁਰਲਿਆਕਤ ਸਿੰਘ ਬਰਾੜ, ਬਾਬਾ ਮਨਦੀਪ ਸਿੰਘ ਅਤਰਸਰ ਵਾਲੇ, ਰਾਗੀ ਹਰਵਿੰਦਰ ਸਿੰਘ, ਸੂਬਾ ਬਲਵਿੰਦਰ ਸਿੰਘ, ਨਾਮਧਾਰੀ ਸ੍ਰੀ ਭੈਣੀ ਸਾਹਿਬ, ਭਾਈ ਸਰਦਾਰਾ ਸਿੰਘ ਲੱਖੇਵਾਲ, ਗ੍ਰੰਥੀ ਭਾਈ ਸਾਹਿਬ ਸਿੰਘ, ਬਾਬਾ ਕਾਕਾ ਬਾਗੜੀਆ ਤੇ ਹਜ਼ੂਰੀ ਰਾਗੀ ਭਾਈ ਸਤਨਿੰਦਰ ਬੋਦਲ ਦੇ ਜਥੇ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਭਾਈ ਮਰਦਾਨਾ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਿਤਾਏ 54 ਸਾਲ ਦੇ ਅੱਧੀ ਸਦੀ ਤੋਂ ਵੀ ਵੱਧ ਸਮੇਂ ਬਾਰੇ ਦੱਸਦਿਆਂ ਉਨ੍ਹਾਂ ਵੱਲੋਂ ਸੱਚ ਦੇ ਮਾਰਗ ’ਤੇ ਚੱਲਣ ਲਈ ਕੀਤੇ ਯਤਨਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਸਤਨਿੰਦਰ ਸਿੰਘ ਬੋਦਲ ਜੀ ਨੂੰ ‘ਭਾਈ ਮਰਦਾਨਾ ਜੀ ਐਵਾਰਡ’ ਨਾਲ ਸਨਮਾਨਿਤ ਕੀਤਾ।
ਇਸ ਸੂਬਾ ਪੱਧਰੀ ਸਮਾਰੋਹ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਐਮਪੀ ਸ਼ਮਸ਼ੇਰ ਸਿੰਘ ਦੂਲੋਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਰਜਿ. ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜੀਤ ਸਿੰਘ ਗੋਰੀਆ ਕੌੜੀ ਵੱਲੋਂ ਮੰਗ ਕੀਤੀ ਗਈ ਕਿ ਭਾਈ ਮਰਦਾਨਾ ਜੀ ਦੇ ਨਾਮ ’ਤੇ ਇਕ ਯਾਦਗਾਰੀ ਭਵਨ ਸਥਾਪਿਤ ਲਈ ਢੁੱਕਵੀਂ ਜਗ੍ਹਾ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮਾਰੋਹ ’ਚ ਪੁੱਜੇ ਸੰਤਾਂ ਮਹਾਪੁਰਸ਼ਾਂ, ਲੀਡਰਾਂ, ਰਾਗੀਆਂ, ਸਹਿਯੋਗੀ ਸੰਸਥਾਵਾਂ ਤੇ ਸਮੂਹ ਨਾਨਕ ਨਾਮਲੇਵਾ ਸੰਗਤ ਦਾ ਧੰਨਵਾਦ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਸਾਬਕਾ ਐਮਪੀ ਮੁਹੰਮਦ ਸਦੀਕ ਆਪਣੇ ਕੁੱਝ ਜ਼ਰੂਰੀ ਰੁਝੇਵਿਆਂ ਦੇ ਚਲਦੇ ਸਮਾਰੋਹ ’ਚ ਨਹੀਂ ਪਹੁੰਚ ਸਕੇ।
ਸਮਾਰੋਹ ’ਚ ਖਜ਼ਾਨਚੀ ਤਰਸੇਮ ਸਿੰਘ, ਜਨਰਲ ਸਕੱਤਰ ਸਰਦਾਰਾ ਸਿੰਘ ਤੇ ਮਹਿੰਦਰ ਸਿੰਘ ਪਟਿਆਲਾ, ਮੁੱਖ ਸਲਾਹਕਾਰ ਰਿਟਾਇਰ ਇੰਸਪੈਕਟਰ ਭੁਪਿੰਦਰ ਸਿੰਘ, ਸਕੱਤਰ ਕਮਲਜੀਤ ਡਾਂਗੀ, ਅਮਰੀਕ ਸਿੰਘ ਧਬਲਾਣ, ਜਸਵੰਤ ਸਿੰਘ, ਨੋਸ਼ੀ ਗੋਰੀਆ ਮੀਤ ਪ੍ਰਧਾਨ ਪੰਜਾਬ, ਜ਼ਿਲ੍ਹਾ ਪ੍ਰਧਾਨ ਲੁਧਿਆਣਾ ਬੰਟੀ, ਤਾਜੀ ਘੁਡਾਣੀ, ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਰੰਗਾ ਸਾਈਂ, ਸ਼ਹਿਰੀ ਪ੍ਰਧਾਨ ਪੰਮਾ ਸਿੰਘ ਰੋਪੜ, ਪ੍ਰਧਾਨ ਹਰਦੇਵ ਸਿੰਘ, ਸੁਰਿੰਦਰ ਸਿੰਘ, ਅਮਰ ਸਿੰਘ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਜਸਵੰਤ ਸਿੰਘ, ਜਗਵੀਰ ਸਿੰਘ, ਗੁਰਦੁਆਰਾ ਗੁਰੂ ਅਰਜਨਸਰ ਸਾਹਿਬ ਪ੍ਰਬੰਧਕ ਕਮੇਟੀ, ਜਗਦੀਪ ਕੌਰ ਸਰਪੰਚ, ਕੁਲਵੀਰ ਸਿੰਘ, ਵਿੱਕੀ ਪੰਚ, ਪ੍ਰਧਾਨ ਲਖਵੀਰ ਸਿੰਘ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਪਿੰਡ ਕੌੜੀ ਸਮੂਹ ਗ੍ਰਾਮ ਪੰਚਾਇਤ ਪਿੰਡ ਕੌੜੀ, ਗੁਰੂ ਨਾਨਕ ਸ਼ਾਹੀ ਰਬਾਬ ਵਿਸ਼ਵ ਰਬਾਬ ਕੀਰਤਨ ਦਰਬਾਰ ਸੇਵਾ ਕਮੇਟੀ (ਪੰਜਾਬ) ਮੀਨਾ ਗੋਰੀਆ, ਅਮਰਜੀਤ ਕੌਰ ਸਰਹਿੰਦ, ਰਣਜੀਤ ਕੌਰ, ਕਲਮਜੀਤ ਕੌਰ ਨੱਥੂਮਾਜਰਾ, ਬੀਬੀ ਬਾਰੋ, ਮਜੀਦਨ ਕਾਲਾ, ਰਬਾਬ ਸਿੰਘ, ਸ਼ਾਨ, ਰਬਨੂਰ, ਬਾਬਾ ਸਦੀਕ ਜੀ, ਖੁਸ਼ੀ ਮੁਹੰਮਦ ਚੌਕੀਦਾਰ, ਜਸਵੀਰ, ਰੌਸ਼ਨ, ਮਜੀਦ, ਇਕਬਾਲ ਵਿੱਕੀ,ਈਸ਼ਵਰ ਸਿੰਘ,ਸਾਹਿਲ, ਮਨਪ੍ਰੀਤ ਸਿੰਘ, ਡਾ. ਮਨਜੀਤ ਸਿੰਘ, ਅਕਾਸ਼ ਕੈਫੇ ਕੌੜੀ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਪੰਜਾਬ ਭਰ ਤੋਂ ਪੁੱਜੀਆਂ ਹੋਈਆਂ ਸਨ। ਇਸ ਮੌਕੇ ਸੰਗਤ ਲਈ ਪੂਰਾ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।