ਜੇਲ੍ਹ ਟਾਵਰ ਨੇੜੇ ਘੁੰਮ ਰਹੇ ਹਵਾਲਾਤੀ ਕੋਲੋਂ 50 ਪੁੜੀਆਂ ਜਰਦਾ ਬਰਾਮਦ
ਜੇਲ੍ਹ ਟਾਵਰ ਕੋਲ ਘੁੰਮ ਰਹੇ ਹਵਾਲਾਤੀ ਕੋਲੋਂ 50 ਪੁੜੀਆਂ ਜਰਦਾ ਬਰਾਮਦ
Publish Date: Fri, 10 Apr 2026 07:43 PM (IST)
Updated Date: Sat, 11 Apr 2026 04:15 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਸੈਂਟਰਲ ਜੇਲ੍ਹ ’ਚ ਸੁਰੱਖਿਆ ਨੂੰ ਲੈ ਕੇ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿੱਥੇ ਜੇਲ੍ਹ ਦੇ ਟਾਵਰ ਕੋਲ ਸ਼ੱਕੀ ਹਾਲਾਤ ’ਚ ਘੁੰਮ ਰਹੇ ਇਕ ਹਵਾਲਾਤੀ ਕੋਲੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ। ਜੇਲ੍ਹ ਸਟਾਫ ਨੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ 50 ਪੁੜੀਆਂ ਜਰਦੇ ਦੀਆਂ ਬਰਾਮਦ ਕੀਤੀਆਂ। ਸਹਾਇਕ ਸੁਪਰਡੈਂਟ ਰਿਸ਼ਭ ਪਾਲ ਗੋਇਲ ਵੱਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਮੁਲਜ਼ਮ ਦੀ ਪਛਾਣ ਮੋਹਿਤ ਪੁੱਤਰ ਸਰਬਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰੂ ਨਾਨਕ ਨਗਰ ਟਿੱਬਾ ਰੋਡ ਦਾ ਵਸਨੀਕ ਹੈ ਤੇ ਕਿਸੇ ਮਾਮਲੇ ’ਚ ਜੇਲ੍ਹ ਵਿੱਚ ਬੰਦ ਹੈ। ਡਿਊਟੀ ਕਰ ਰਹੇ ਸਟਾਫ ਨੇ ਉਸ ਨੂੰ ਟਾਵਰ ਨੰਬਰ-8 ਕੋਲ ਸ਼ੱਕੀ ਹਾਲਤ ’ਚ ਘੁੰਮਦੇ ਦੇਖਿਆ। ਸ਼ੱਕ ਪੈਣ ’ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ, ਤਾਂ ਉਸ ਕੋਲੋਂ ਜਰਦਾ ਬਰਾਮਦ ਹੋਇਆ। ਇਸ ਸਬੰਧੀ ਪੁਲਿਸ ਵੱਲੋਂ ਪ੍ਰਿਜਨ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।