ਐਕਿਊਪੰਕਚਰ ਇਲਾਜ ਪ੍ਰਣਾਲੀ ਸਬੰਧੀ 2 ਰੋਜ਼ਾ ਕੈਂਪ ਅੱਜ ਤੋਂ
ਐਕਿਊਪੰਕਚਰ ਇਲਾਜ ਪ੍ਰਣਾਲੀ ਸਬੰਧੀ 2 ਰੋਜ਼ਾ ਕੈਂਪ ਅੱਜ ਤੋਂ
Publish Date: Sun, 01 Mar 2026 06:48 PM (IST)
Updated Date: Sun, 01 Mar 2026 06:49 PM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਡਾ. ਕੋਟਿਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਹੋਲਾ ਮਹੱਲਾ ਦੇ ਪਾਵਨ ਮੌਕੇ ‘ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੱਲ੍ਹ 2 ਅਤੇ 3 ਮਾਰਚ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਦੋ ਦਿਨਾਂ ਦਾ ਮੁਫ਼ਤ ਐਕਿਊਪੰਕਚਰ ਕੈਂਪ, ਮੇਨ ਨੰਗਲ ਰੋਡ, ਖੰਡਾ ਪਾਰਕ ਦੇ ਸਾਹਮਣੇ, ਸ੍ਰੀ ਆਨੰਦਪੁਰ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਅਤੇ ਇਲਾਕਾ ਵਾਸੀਆਂ ਦੀ ਸਿਹਤ ਸੇਵਾ ਲਈ ਬਿਨਾਂ ਦਵਾਈ, ਬਿਨਾਂ ਸਰਜਰੀ ਅਤੇ ਬਿਨਾਂ ਦਰਦ ਵਾਲੀ ਪ੍ਰਾਚੀਨ ਅਤੇ ਪ੍ਰਮਾਣਿਤ ਐਕਿਊਪੰਕਚਰ ਪੱਧਤੀ ਰਾਹੀਂ ਕਮਰ ਦਰਦ, ਸਰਵਾਈਕਲ, ਸਪਾਂਡਿਲਾਈਟਿਸ, ਡਿਸਕ ਪ੍ਰੋਲੈਪਸ, ਜੋੜਾਂ ਅਤੇ ਗੋਡਿਆਂ ਦਾ ਦਰਦ, ਨਸਾਂ ਦੀ ਕਮਜ਼ੋਰੀ, ਨਿਊਰੋਪੈਥੀ, ਮਾਈਗ੍ਰੇਨ, ਅਨਿੰਦਰਾ, ਮਾਨਸਿਕ ਤਣਾਅ, ਲਕਵਾ, ਅਧਰੰਗ, ਪੁਰਾਣਾ ਜੁਕਾਮ, ਐਲਰਜੀ, ਸ਼ੂਗਰ ਨਾਲ ਸੰਬੰਧਿਤ ਸਮੱਸਿਆਵਾਂ, ਅੱਖਾਂ ਦੀ ਕਮਜ਼ੋਰੀ, ਸਪੋਰਟਸ ਇੰਜਰੀ ਅਤੇ ਨਸ਼ਾ ਮੁਕਤੀ ਸੰਬੰਧੀ ਬਿਮਾਰੀਆਂ ਦਾ ਇਲਾਜ ਅਤੇ ਮੁਫ਼ਤ ਸਲਾਹ ਪ੍ਰਦਾਨ ਕੀਤੀ ਜਾਵੇਗੀ। ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਯੋਗ ਮਾਰਗਦਰਸ਼ਨ ਦਿੱਤਾ ਜਾਵੇਗਾ ਤਾਂ ਜੋ ਉਹ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਰਾਹਤ ਹਾਸਲ ਕਰ ਸਕਣ। ਇਹ ਕੈਂਪ ਇਕਬਾਲ ਸਿੰਘ ਗਿੱਲ (ਆਈ.ਪੀ.ਐਸ.), ਜਨਰਲ ਸਕੱਤਰ, ਡਾ. ਕੋਟਿਨਿਸ ਐਕਿਊਪੰਕਚਰ ਚੈਰੀਟੇਬਲ ਹਸਪਤਾਲ ਅਤੇ ਜਸਵੰਤ ਸਿੰਘ ਛਾਪਾ, ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ ਦੀ ਅਗਵਾਈ ਹੇਠ ਲਗਾਇਆ ਜਾ ਹੈ।