ਕਾਰੋਬਾਰ ’ਚ ਮੁਨਾਫੇ ਦਾ ਝਾਂਸਾ ਦੇ ਕੇ ਠੱਗੇ 20 ਲੱਖ ਰੁਪਏ
ਕਾਰੋਬਾਰ ਵਿੱਚ ਮੁਨਾਫਾ ਦਵਾਉਣ ਦਾ ਝਾਂਸਾ ਦੇ ਕੇ ਕੀਤੇ 20 ਲੱਖ ਹਾਸਲ
Publish Date: Tue, 24 Feb 2026 07:15 PM (IST)
Updated Date: Tue, 24 Feb 2026 07:19 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਕਾਰੋਬਾਰ ’ਚ ਮੋਟਾ ਮੁਨਾਫਾ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨੇ ਗੋਬਿੰਦ ਨਗਰ ਪੱਖੋਵਾਲ ਰੋਡ ਦੇ ਰਹਿਣ ਵਾਲੇ ਕਾਰੋਬਾਰੀ ਨਾਲ 20 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਆਮ ਗੋਬਿੰਦ ਨਗਰ ਪੱਖੋਵਾਲ ਰੋਡ ਦੇ ਵਾਸੀ ਵਿਜੇ ਵਿਗ ਨੇ ਦੱਸਿਆ ਕਿ ਮਧੂਬਨ ਇਨਕਲੇਵ ਬਾੜੇਵਾਲ ਰੋਡ ਦਾ ਰਹਿਣ ਵਾਲਾ ਜੋਗਿੰਦਰ ਪਾਲ ਜਿੰਦਲ ਉਸਦਾ ਪੁਰਾਣਾ ਵਾਕਫ ਸੀ। ਕੁਝ ਸਮਾਂ ਪਹਿਲਾਂ ਉਸਨੇ ਵਿਜੇ ਨੂੰ ਆਖਿਆ ਕਿ ਉਹ ਇੱਕ ਕਾਰੋਬਾਰ ’ਚ ਪੈਸੇ ਇਨਵੈਸਟ ਕਰਵਾਏਗਾ, ਜਿਸ ਨਾਲ ਉਸ ਨੂੰ ਮੋਟਾ ਮੁਨਾਫਾ ਮਿਲੇਗਾ। ਵਿਸ਼ਵਾਸ ’ਚ ਲੈ ਕੇ ਉਸਨੇ ਵਿਜੇ ਵਿਗ ਕੋਲੋਂ 20 ਲੱਖ ਰੁਪਏ ਹਾਸਲ ਕਰ ਲਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਖਾਸਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਉਸਨੂੰ ਮੁਨਾਫਾ ਤਾਂ ਕੀ ਮਿਲਣਾ ਸੀ, ਮੁਲਜ਼ਮ ਨੇ ਉਸਦਾ ਮੂਲ ਵੀ ਵਾਪਸ ਨਹੀਂ ਕੀਤਾ। ਕਈ ਵਾਰ ਕਹਿਣ ਦੇ ਬਾਵਜੂਦ ਜਦੋਂ ਪੈਸੇ ਨਾ ਵਾਪਸ ਆਏ ਤਾਂ ਵਿਜੇ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ 30 ਦਸੰਬਰ 2025 ਨੂੰ ਸ਼ਿਕਾਇਤ ਦਰਜ ਕਰਵਾਈ। ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਦਸਤਾਵੇਜ਼ ਵਾਚਣ ਤੋਂ ਬਾਅਦ ਵਿਜੇ ਵਿਗ ਦੀ ਸ਼ਿਕਾਇਤ ’ਤੇ ਜੋਗਿੰਦਰ ਪਾਲ ਜਿੰਦਲ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।