13 ਪੇਟੀਆਂ ਨਾਜਾਇਜ ਸ਼ਰਾਬ ਸਮੇਤ 2 ਗ੍ਰਿਫ਼ਤਾਰ
13 ਪੇਟੀਆਂ ਨਾਜਾਇਜ ਸ਼ਰਾਬ ਸਮੇਤ 2 ਗ੍ਰਿਫ਼ਤਾਰ
Publish Date: Mon, 30 Mar 2026 06:47 PM (IST)
Updated Date: Tue, 31 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਵਲੋਂ 13 ਪੇਟੀਆਂ ਨਾਜਾਇਜ ਸ਼ਰਾਬ ਸਮੇਤ 2 ਵਿਅਕਤੀਆਂ ਸੁਖਦੇਵ ਸਿੰਘ ਵਾਸੀ ਮਿੱਠੇਵਾਲ ਤੇ ਸਰਬਜੀਤ ਸਿੰਘ ਵਾਸੀ ਸੈਂਸੋਵਾਲ ਕਲਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸੁਖਦੇਵ ਸਿੰਘ ਤੇ ਸਰਬਜੀਤ ਸਿੰਘ ਦੋਵੇਂ ਹੀ ਬਾਹਰੋਂ ਸਸਤੀ ਸ਼ਰਾਬ ਲਿਆ ਕੇ ਮਾਛੀਵਾੜਾ ਇਲਾਕੇ ਵਿਚ ਮਹਿੰਗੇ ਭਾਅ ਵੇਚਦੇ ਹਨ ਅਤੇ ਅੱਜ ਵੀ ਉਹ ਇੱਕ ਕਾਰ ’ਤੇ ਸਵਾਰ ਹੋ ਕੇ ਨਾਜਾਇਜ ਸ਼ਰਾਬ ਲੈ ਕੇ ਮਾਛੀਵਾੜਾ ਵੱਲ ਆ ਰਹੇ ਹਨ। ਥਾਣਾ ਮੁਖੀ ਅਨੁਸਾਰ ਸਹਾਇਕ ਥਾਣੇਦਾਰ ਪਰਮਿੰਦਰ ਸਿੰਘ ਵਲੋਂ ਰਤੀਪੁਰ ਰੋਡ ’ਤੇ ਨਾਕਾਬੰਦੀ ਕੀਤੀ ਤੇ ਇੱਕ ਕਾਰ ਦੀ ਜਾਂਚ ਦੌਰਾਨ ਉਸ ’ਚੋਂ 13 ਪੇਟੀਆਂ ਨਾਜਾਇਜ ਸ਼ਰਾਬ ਬਰਾਮਦ ਹੋਈਆਂ। ਇਸ ਕਾਰ ਵਿਚ ਸੁਖਦੇਵ ਸਿੰਘ ਤੇ ਸਰਬਜੀਤ ਸਿੰਘ ਸਵਾਰ ਸਨ ਜਿਨ੍ਹਾਂ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਾਕਸ ਕੂੰਮਕਲਾਂ ਪੁਲਿਸ ਵਲੋਂ ਨਾਜਾਇਜ ਸ਼ਰਾਬ ਸਮੇਤ 1 ਕਾਬੂ ਕੂੰਮਕਲਾਂ ਪੁਲਿਸ ਵਲੋਂ ਵੀ 11 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਅਵਤਾਰ ਹੁਸੈਨ ਪਿੰਡ ਰਾਏਪੁਰ, ਥਾਣਾ ਕੂੰਮਕਲਾਂ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਕਿ ਇੱਕ ਮੁਖ਼ਬਰ ਨੇ ਆ ਕੇ ਸੂਚਨਾ ਦਿੱਤੀ ਕਿ ਅਵਤਾਰ ਹੁਸੈਨ ਉਰਫ਼ ਮੁੱਲਾ ਜੋ ਕਿ ਕਾਫ਼ੀ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ ਤੇ ਹੁਣ ਵੀ ਉਹ ਕੂੰਮਕਲਾਂ ਤੋਂ ਰਤਨਗੜ੍ਹ ਰੋਡ ਨੇੜ੍ਹੇ ਇੱਕ ਖੇਤਾਂ ਵਿਚ ਬਣੇ ਕਮਰੇ ’ਚ ਭਾਰੀ ਮਾਤਰਾ ਵਿਚ ਸ਼ਰਾਬ ਰੱਖ ਕੇ ਵੇਚ ਰਿਹਾ ਹੈ। ਪੁਲਸ ਵਲੋਂ ਇਸ ਸਬੰਧੀ ਤੁਰੰਤ ਛਾਪੇਮਾਰੀ ਕਰਦਿਆਂ ਅਵਤਾਰ ਹੁਸੈਨ ਨੂੰ 11 ਪੇਟੀਆਂ ਨਾਜਾਇਜ ਸ਼ਰਾਬ ਸਮੇਤ ਕਾਬੂ ਕਰ ਲਿਆ ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।