ਅੱਖਾਂ ਦੇ ਕੈਂਪ ਵਿਚ 170 ਮਰੀਜ਼ਾਂ ਦੀ ਕੀਤੀ ਜਾਂਚ
ਆਨੰਦ ਮੈਡੀਸਿਟੀ ਹਸਪਤਾਲ ’ਚ ਲਗਾਏ ਅੱਖਾਂ ਦੇ ਕੈਂਪ ਵਿਚ 170 ਮਰੀਜਾਂ ਦੀ ਜਾਂਚ
Publish Date: Mon, 09 Feb 2026 07:00 PM (IST)
Updated Date: Tue, 10 Feb 2026 04:08 AM (IST)
-ਬੱਚਿਆਂ ਤੇ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਕਰਵਾਉਣੀ ਜ਼ਰੂਰੀ : ਡਾ. ਅਰੋੜਾ
-ਅੱਖਾਂ ਦੀ ਸਾਂਭ-ਸੰਭਾਲ ਤੇ ਰੋਗਾਂ ਤੋਂ ਬਚਾਅ ਪ੍ਰਤੀ ਕੀਤਾ ਜਾਗਰੂਕ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਆਨੰਦ ਮੈਡੀਸਿਟੀ ਹਸਪਤਾਲ ਵਿਖੇ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਡਾਕਟਰ ਦੀਪ ਆਨੰਦ ਨੇ ਦੱਸਿਆ ਕਿ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਤੋਂ ਆਈ ਡਾਕਟਰਾਂ ਦੀ ਟੀਮ ਵਲੋਂ ਕੈਂਪ ਦੌਰਾਨ ਕਰੀਬ 170 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਤੇ ਐਨਕਾਂ ਵੀ ਮੁਫ਼ਤ ਵੰਡੀਆਂ ਗਈਆਂ। ਅੱਖਾਂ ਦੀ ਮਾਹਿਰ ਡਾ. ਪ੍ਰਿਅੰਕਾ ਅਰੋੜਾ ਵਲੋਂ ਮਰੀਜਾਂ ਦੀ ਜਾਂਚ ਕਰ ਉਨ੍ਹਾਂ ਨੂੰ ਆਪਣੀਆਂ ਅੱਖਾਂ ਦੀ ਸਾਂਭ-ਸੰਭਾਲ ਅਤੇ ਬੀਮਾਰੀਆਂ ਤੋਂ ਬਚਾਅ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿਚ 26 ਮਰੀਜ ਅਜਿਹੇ ਚੁਣੇ ਗਏ ਜਿਨ੍ਹਾਂ ਦੇ ਅੱਖਾਂ ਦੇ ਆਪ੍ਰੇਸ਼ਨ ਵੀ ਹਸਪਤਾਲ ਵੱਲੋਂ ਮੁਫ਼ਤ ਕਰਵਾਏ ਜਾਣਗੇ। ਡਾਕਟਰਾਂ ਵਲੋਂ ਕੈਂਪ ਵਿਚ ਨਜ਼ਰ, ਮੋਤੀਆ ਅਤੇ ਭੈਂਗੇਪਣ ਦੇ ਮਰੀਜ਼ਾਂ ਦੀ ਵੀ ਜਾਂਚ ਕੀਤੀ ਗਈ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਮੋਬਾਇਲ ਫੋਨ ਤੋਂ ਦੂਰ ਰੱਖਣ ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਅੱਖਾਂ ’ਤੇ ਬੁਰਾ ਅਸਰ ਪੈਂਦਾ ਹੈ। ਡਾ. ਪ੍ਰਿਅੰਕਾ ਅਰੋੜਾ ਨੇ ਕਿਹਾ ਕਿ ਬੱਚਿਆਂ ਤੇ ਬਜ਼ੁਰਗਾਂ ਦੀਆਂ ਅੱਖਾਂ ਦੀ ਜਾਂਚ ਸਮੇਂ ਸਿਰ ਕਰਵਾਉਣੀ ਜ਼ਰੂਰੀ ਹੈ। ਇਸ ਕੈਂਪ ਵਿਚ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਸੇਵਾ ਸੰਮਤੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।