ਸ਼ੱਕੀ ਹਾਲਾਤ ’ਚ 14 ਸਾਲਾਂ ਕਿਸ਼ੋਰ ਨੇ ਲਿਆ ਫਾਹਾ
ਸ਼ੱਕੀ ਹਾਲਾਤ ਵਿੱਚ 14 ਸਾਲਾਂ ਦੇ ਕਿਸ਼ੋਰ ਨੇ ਲਿਆ ਫਾਹਾ
Publish Date: Wed, 08 Apr 2026 10:25 PM (IST)
Updated Date: Thu, 09 Apr 2026 04:12 AM (IST)
* ਵੱਡੇ ਭਰਾ ਨਾਲ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਸੀ ਲੜਕਾ
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਦੇ ਦਸ਼ਮੇਸ਼ ਮਾਰਕੀਟ ਢੰਡਾਰੀ ਕਲਾਂ ਇਲਾਕੇ ’ਚ ਇਕ 14 ਸਾਲ ਦੇ ਨਾਬਾਲਿਗ ਲੜਕੇ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨਾਬਾਲਿਗ ਲੜਕੇ ਦੀ ਪਛਾਣ ਅਖਿਲੇਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਦਾ ਵਾਸੀ ਸੀ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਕਬਜ਼ੇ ’ਚ ਲਈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਸਥਾਨਕ ਦਸਮੇਸ਼ ਮਾਰਕੀਟ ਦੇ ਨਜ਼ਦੀਕ ਆਤਮਹੱਤਿਆ ਕਰਨ ਵਾਲਾ ਨੌਜਵਾਨ ਅਖਿਲੇਸ਼ ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਆਇਆ ਸੀ ਤੇ ਢੰਡਾਰੀ ਇਲਾਕੇ ’ਚ ਉਹ ਆਪਣੇ ਵੱਡੇ ਭਰਾ ਨਾਲ ਕਿਰਾਏ ਦੇ ਕਮਰੇ ’ਚ ਰਹਿੰਦਾ ਸੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦ ਕਿਸੇ ਗੁਆਂਢੀ ਨੇ ਉਸ ਦੀ ਪੱਖੇ ਦੀ ਹੁੱਕ ਨਾਲ ਲਟਕਦੀ ਲਾਸ਼ ਵੇਖੀ ਤੇ ਤੁਰੰਤ ਇਹ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ’ਚ ਲਿਆਂਦਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਪਵਨਜੀਤ ਸਿੰਘ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਮਗਰੋਂ ਕਈ ਐਂਗਲਾਂ ਤੋਂ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।