ਚੂਹੜਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਚੂਹੜਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Publish Date: Tue, 05 Aug 2025 08:32 PM (IST)
Updated Date: Wed, 06 Aug 2025 04:08 AM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣਕਪੂਰਥਲਾ :ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿੱਚ ਸਰੂਰ ਜਿਹਾ ਭਰ ਜਾਂਦਾ ਹੈ। ਸਾਉਣ ਦੀ ਫੁਹਾਰ ਕੱਪੜੇ ਭਿਉਂਦੀ ਤਨ ਮਨ ਨੂੰ ਹੁਲਾਰਾ ਦਿੰਦੀ ਹੈ । ਉਕਤ ਸ਼ਬਦਾ ਦਾ ਪ੍ਰਗਟਾਵਾ ਚੁਹੜਵਾਲ ਵਿਖੇ ਮਨਾਏ ਗਏ ਤੀਜ ਦੇ ਤਿਊਹਾਰ ਦੌਰਾਨ ਹਰਦੀਪ ਕੌਰ ਚੰਦੀ ਨੇ ਕੀਤਾ। ਹਰਦੀਪ ਕੌਰ ਚੰਦੀ ਨੇ ਕਿਹਾ ਕਿ ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ। ਪੁੰਨਿਆ ਨੂੰ ਖਤਮ ਹੋ ਜਾਂਦੀਆਂ ਹਨ । ਇਸ ਤਿਊਹਾਰ ਨੂੰ ਮਨਾਉਣ ਲਈ ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਿਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਇਸ ਮੌਕੇ ਸ਼ਾਮਿਲ ਮਹਿਲਾਵਾਂ ਅਤੇ ਨਵਵਿਆਹੁਤੀਆਂ ਵੱਲੋ ਪੰਜਾਬੀ ਪਹਿਰਾਵੇ ਚ ਸੱਜ ਕੇ ਪੰਜਾਬੀ ਬੋਲਿਆਂ, ਗਿੱਧਾ ਅਤੇ ਪੰਜਾਬੀ ਟੱਪੇਆਂ ਨਾਲ ਪੁਰਾ ਮਾਹੋਲ ਪੰਜਾਬੀ ਵਿਰਾਸੇ ਨਾਲ ਰੰਗ ਦਿੱਤਾ। ਇਸ ਮੌਕੇ ਰਿਫਰੈਸਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪਵਨਦੀਪ ਕੌਰ, ਕਮਲ ਕੌਰ, ਪੂਨਮ, ਹਰਵਿੰਦਰ ਕੌਰ, ਹਰਭਜਨ ਸਿੰਘ, ਬੇਬੀ, ਗੋਗਾ, ਦਲਬੀਰ ਕੌਰ, ਅਨੀਤਾ ਅਤੇ ਹੋਰ ਵੱਡੀ ਗਿਣਤੀ ’ਚ ਮਹਿਲਾਵਾਂ ਸ਼ਾਮਿਲ ਸਨ ।