ਲੈਕਚਰਾਰ ਰਾਜੇਸ਼ ਅੱਤਰੀ ਨੂੰ ਸੇਵਾ ਮੁਕਤੀ ’ਤੇ ਕੀਤਾ ਸਨਮਾਨਤ
ਲੈਕਚਰਾਰ ਰਾਜੇਸ਼ ਅੱਤਰੀ ਨੂੰ ਸੇਵਾ ਮੁਕਤੀ ਤੇ ਯੂਨੀਅਨ ਵਲੋਂ ਕੀਤਾ ਸਨਮਾਨਿਤ
Publish Date: Mon, 01 Jun 2026 06:50 PM (IST)
Updated Date: Mon, 01 Jun 2026 06:53 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਸਿੱਖਿਆ ਵਿਭਾਗ ਵਿਚ 31 ਸਾਲਾਂ ਦੀ ਬੇਦਾਗ ਤੇ ਸਮਰਪਿਤ ਸੇਵਾਵਾਂ ਤੋਂ ਬਾਅਦ ਅੰਗਰੇਜ਼ੀ ਲੈਕਚਰਾਰ ਰਾਜੇਸ਼ ਅੱਤਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਤੋਂ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਦੇ ਸਬੰਧ ਵਿਚ ਪਰਿਵਾਰ ਵੱਲੋਂ ਫਗਵਾੜਾ ਦੇ ਨਿੱਜੀ ਹੋਟਲ ਵਿਚ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਫਗਵਾੜਾ ਵੱਲੋਂ ਬਲਾਕ ਪ੍ਰਧਾਨ ਲੈਕ. ਵਰਿੰਦਰ ਸ਼ਰਮਾ ਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਹਰਿੰਦਰ ਸੇਠੀ ਤੇ ਬਲਾਕ ਪ੍ਰਧਾਨ ਰਾਜੀਵ ਸੋਨੀ ਦੀ ਅਗਵਾਈ ਵਿਚ ਰਾਜੇਸ਼ ਅੱਤਰੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਸਨਮਾਨ ਪ੍ਰਤੀਕ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ। ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਅਧਿਆਪਕ ਨੇਤਾ ਅਰਜਨਜੀਤ ਸਿੰਘ ਤੇ ਪ੍ਰਧਾਨ ਹਰਿੰਦਰ ਕੌਰ ਸੇਠੀ ਨੇ ਰਾਜੇਸ਼ ਅੱਤਰੀ ਦੇ ਵਧੀਆ ਸਮਾਜਿਕ ਤੇ ਸਕਾਰਾਤਮਕ ਪੱਖ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਸੰਗਠਨ ਤੇ ਸਮਾਜ ਦੀ ਰੀੜ ਦੀ ਹੱਡੀ ਦੱਸਿਆ। ਸਕੂਲ ਪ੍ਰਿੰਸੀਪਲ ਸੀਮਾ ਮਿਨਹਾਸ, ਅਧਿਆਪਕ ਦਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ ਤੇ ਯੂਨੀਅਨ ਪ੍ਰਧਾਨ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਰਾਜੇਸ਼ ਅੱਤਰੀ ਦਾ ਵਰਤਾਰਾ ਹਮੇਸ਼ਾ ਜ਼ਿੰਮੇਵਾਰੀ ਭਰਪੂਰ ਰਿਹਾ ਹੈ ਤੇ ਉਨ੍ਹਾਂ ਨੇ ਅਧਿਆਪਨ ਦੇ ਨਾਲ ਨਾਲ ਸਕੂਲ ਪ੍ਰਬੰਧਨ ਦੀ ਮੁਹਾਰਤ ਨਾਲ ਵੀ ਸਕੂਲ ਨੂੰ ਲਾਭ ਪਹੁੰਚਾਇਆ ਹੈ। ਇਸ ਮੌਕੇ ਪੰਜਾਬ ਸਟੇਟ ਕਾਰਪੋਰੇਸ਼ਨ ਦੇ ਸੇਵਾ ਮੁਕਤ ਅਧਿਕਾਰੀ ਸੰਜੀਵ ਕੁਮਾਰ, ਜਲ ਸੀਵਰੇਜ ਦੇ ਐੱਸਡੀਓ ਪ੍ਰਦੀਪ ਚੌਟਾਨੀ ਨੇ ਵੀ ਰਾਜੀਵ ਅੱਤਰੀ ਦੇ ਸਕਾਰਾਤਮਕ ਸਮਾਜਿਕ ਪੱਖ ਦੀ ਤਾਰੀਫ ਕੀਤੀ। ਬੇਟੇ ਲਕਸ਼ੈ, ਭਤੀਜੀ ਮੁਸਕਾਨ ਤੇ ਬੇਟੀ ਭੂਮਿਕਾ ਨੇ ਪ੍ਰੋਗਰਾਮ ਸੰਚਾਲਨ ਵਿਚ ਪ੍ਰਮੁਖ ਭੂਮਿਕਾ ਅਦਾ ਕੀਤੀ। ਮੰਚ ਸੰਚਾਲਨ ਲੈਕ. ਹਰਜਿੰਦਰ ਗੋਗਨਾ ਵੱਲੋਂ ਬਖੂਬੀ ਨਿਭਾਇਆ ਗਿਆ। ਆਪਣੇ ਸੇਵਾਕਾਲ ਦਾ ਜ਼ਿਕਰ ਕਰਦਿਆਂ ਰਾਜੇਸ਼ ਅੱਤਰੀ ਨੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਹੀ ਪੜਾਇਆ ਤੇ ਲੋੜਵੰਦ ਬੱਚਿਆਂ ਦੀ ਆਪਣੇ ਪੱਧਰ ’ਤੇ ਹੀ ਮਦਦ ਕੀਤੀ। ਪਰਿਵਾਰ ਵੱਲੋਂ ਮੀਨੂੰ ਅੱਤਰੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਿੱਖਿਆ ਰਤਨ ਗੁਰਮੀਤ ਸਿੰਘ, ਨਰੇਸ਼ ਕੋਹਲੀ, ਰਾਜਨ ਚੋਪੜਾ, ਸੰਤੋਖ ਸਿੰਘ, ਅਰਜਨਜੀਤ ਸਿੰਘ, ਕਿਰਨ ਸ਼ਰਮਾ, ਧੀਰਜ ਸ਼ਰਮਾ, ਜਸਵਿੰਦਰ ਸਿੰਘ, ਸੁਰਿੰਦਰ ਕੌਰ, ਮਨਿੰਦਰ ਗੇਰਾ, ਨਮਰਤਾ ਵਾਲੀਆ, ਰਾਜਿੰਦਰ ਸਿੰਘ, ਹਰਸ਼ਾ ਸੂਦ ਹਾਜ਼ਰ ਸਨ।